11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਆਖ਼ਰ ਵੀ.ਵੀ.ਆਈ.ਪੀ. ਰੋਡ ਮਾਨਸਾ ਦੀ ਸੁਣੀ ਗਈ... <br/>

ਅਜੀਤ ਡੈਸਕ 06-11-2025

ਮਾਨਸਾ, 5 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਆਖ਼ਰ ਵੀ.ਵੀ.ਆਈ.ਪੀ. ਕਰਕੇ ਜਾਣੀ ਜਾਂਦੀ ਕਚਹਿਰੀ ਰੋਡ ਮਾਨਸਾ ਦੀ ਸੁਣੀ ਗਈ ਹੈ | ਇਹ ਸੜਕ ਇਸ ਕਦਰ ਟੁੱਟ ਗਈ ਸੀ ਕਿ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਸੀਵਰੇਜ ਦਾ ਗੰਦਾ ਪਾਣੀ ਖੜਨ ਕਰਕੇ ਪੈਦਲ ਚਾਲਕਾਂ ਨੂੰ ਤਾਂ ਲੰਘਣਾ ਬਹੁਤ ਔਖਾ ਸੀ | ਮੁੱਖ ਸੜਕ ਹੋਣ ਕਰਕੇ ਵੱਡੀ ਗਿਣਤੀ 'ਚ ਲੋਕ ਇੱਥੋਂ ਦੀ ਗੁਜ਼ਰਦੇ ਹਨ | ਹੁਣ ਬਾਲ ਭਵਨ ਤੋਂ ਲੈ ਕੇ ਲੱਲੂਆਣਾ ਰੋਡ ਮਾਨਸਾ ਖ਼ੁਰਦ ਤੱਕ ਸੜਕ ਨਵੀਂ ਬਣਨੀ ਹੈ | ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਦੱਸਿਆ ਕਿ ਸੀਮਿੰਟਡ ਬਣਨ ਵਾਲੀ ਇਸ ਸੜਕ 'ਤੇ 80 ਲੱਖ ਰੁਪਏ ਦੇ ਲਗਪਗ ਖਰਚਾ ਆਵੇਗਾ | ਉਨ੍ਹਾਂ ਮੌਕੇ 'ਤੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਨਿਯਮਾਂ ਅਨੁਸਾਰ ਮਟੀਰੀਅਲ ਪਾਇਆ ਜਾਵੇ | ਡਾ. ਸਿੰਗਲਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੀਆਂ ਸਾਰੀਆਂ ਸੜਕਾਂ 31 ਮਾਰਚ ਤੋਂ ਪਹਿਲਾਂ ਬਣਾ ਦਿੱਤੀਆਂ ਜਾਣਗੀਆਂ | ਪਤਵੰਤਿਆਂ ਵਲੋਂ ਧਿਆਨ 'ਚ ਲਿਆਉਣ 'ਤੇ ਵਿਧਾਇਕ ਨੇ ਕਿਹਾ ਕਿ ਸੇਂਟ ਜੇਵੀਅਰ ਸਕੂਲ ਨੂੰ ਜਾਂਦੀ ਸੜਕ ਵੀ ਪਹਿਲ ਦੇ ਆਧਾਰ 'ਤੇ ਬਣਾਈ ਜਾਵੇਗੀ | ਉਨ੍ਹਾਂ ਮੌਜੂਦ ਕੌਂਸਲਰਾਂ ਤੇ ਹੋਰ ਪਤਵੰਤਿਆਂ ਨੂੰ ਨਿਗਰਾਨੀ ਰੱਖਣ ਲਈ ਵੀ ਕਿਹਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਮੀਤ ਪ੍ਰਧਾਨ ਵਿਸ਼ਾਲ ਜੈਨ ਗੋਲਡੀ, ਵਾਰਡ ਨੰ: 5 ਦੇ ਕੌਂਸਲਰ ਕੁਲਵਿੰਦਰ ਕੌਰ ਮਹਿਤਾ, 6 ਦੇ ਅਮਨਦੀਪ ਸਿੰਘ ਢੂੰਡਾ, ਆਪ ਆਗੂ ਕੀਰਤਪਾਲ ਸਿੰਘ ਕੀਰਤੀ, ਇੰਦਰਜੀਤ ਸਿੰਘ ਉੱਭਾ, ਰਾਜੂ ਘਰਾਂਗਣਾ, ਜਸਪ੍ਰੀਤ ਸਿੰਘ ਗੋਰਾ, ਰਣਵੀਰ ਸਿੰਘ, ਸਤੀਸ਼ ਕੁਮਾਰ ਮਹਿਤਾ, ਅਮਨਦੀਪ ਸਿੰਘ ਪੱਪੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡਾਂ 'ਚ ਖੰਬੇ ਲਗਾਉਣ ਦੇ ਕੰਮ ਨੂੰ ਲੈ ਕੇ 3 ਕਰੋੜ 90 ਲੱਖ ਤੋਂ ਵੱਧ ਦੀ ਮਾਰੀ ਠੱਗੀ <br/> ਅਗਲੀ ਖ਼ਬਰ ਪਿੰਡ ਰੋੜੀਕਪੂਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।