16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੀ. ਐਮ. ਸ੍ਰੀ. ਸਕੂਲ ਤੁੰਗਵਾਲੀ ਵਿਖੇ ਮਨਾਇਆ ਨਵਾਂ ਪੰਜਾਬ ਦਿਵਸ <br/>

ਅਜੀਤ ਡੈਸਕ 07-11-2025
ਭੁੱਚੋ ਮੰਡੀ, 6 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਪੀ. ਐਮ. ਸ਼੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਪਿ੍ੰਸੀਪਲ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਨਵਾਂ ਪੰਜਾਬ ਦਿਵਸ ਤੇ ਬੈਗ ਸਲੈਸ ਦਿਵਸ ਮਨਾਇਆ ਗਿਆ | ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਲਈ ਸਕੂਲ ਵਿਖੇ ਨਵਾਂ ਪੰਜਾਬ ਦਿਹਾੜਾ ਮਨਾਇਆ | ਬੈਗ ਸਲੈਸ ਦਿਵਸ ਤਹਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ, ਗੀਤ ਮੁਕਾਬਲੇ, ਕਵਿਤਾ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ ਅਤੇ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ | ਨਵਾਂ ਪੰਜਾਬ ਦਿਵਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵਿਰਾਸਤੀ ਵਸਤੂਆਂ ਜਿਵੇਂ ਕਿ ਬਾਗ, ਫੁਲਕਾਰੀਆਂ, ਘੱਗਰੇ, ਪੱਖੀਆਂ, ਚਰਖਾ, ਪੁਰਾਤਨ ਭਾਂਡੇ ਜਿਵੇਂ ਕਿ ਕਾਂਸੀ ਦਾ ਛੰਨਾ, ਕੌਲ, ਪਿੱਤਲ ਦੇ ਭਾਂਡੇ, ਟਾਕੂਏ, ਕਿਰਪਾਨਾਂ, ਹੱਥੀ ਕੱਢੇ ਸੂਟ, ਸਿਰਾਹਣੇ, ਝੋਲੇ, ਚਾਦਰਾਂ, ਪੁਰਾਣੇ ਕੱਚੇ ਘਰਾਂ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਾ ਕੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਪੁਰਾਤਨ ਵਿਰਸੇ ਤੋਂ ਜਾਣੂ ਕਰਵਾਇਆ ਗਿਆ | ਸਭ ਤੋਂ ਵੱਧ ਖਿੱਚ ਦਾ ਕੇਂਦਰ ਬਾਪੂ ਦਾ ਖੂੰਡਾ ਰਿਹਾ | ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਨੋਡਲ ਅਫ਼ਸਰ ਰੁਪਿੰਦਰ ਕੌਰ ਲੈਕਚਰਾਰ ਪੰਜਾਬੀ, ਦਰਸ਼ਨ ਕੌਰ ਪੰਜਾਬੀ ਮਿਸਟ੍ਰੈਸ ਅਤੇ ਸਰਦਾਰਾ ਸਿੰਘ ਪੰਜਾਬੀ ਮਾਸਟਰ ਦਾ ਵਿਸ਼ੇਸ਼ ਸਹਿਯੋਗ ਰਿਹਾ | ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਪੰਜਾਬੀ ਬੋਲੀਆਂ 'ਤੇ ਗਿੱਧਾ, ਭੰਗੜਾ ਪਾ ਖੂਬ ਆਨੰਦ ਮਾਣਿਆ |

ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਲੋਂ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਿਆਂ ਦੀਆਂ ਗੋਲਕਾਂ ਸੰਬੰਧੀ ਦਿੱਤੇ ਵਿਵਾਦਿਤ ਬਿਆਨ ਲਈ ਮੁੱਖ ਮੰਤਰੀ ਮੁਆਫ਼ੀ ਮੰਗਣ - ਜਥੇਦਾਰ ਬਾਬਾ ਟੇਕ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।