18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭਾਰਤ ਮਾਲਾ ਸੜਕ ਦੇ ਦੂਜੇ ਪਾਸੇ ਦੇ ਖੇਤਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਿਹਾ ਪਾਣੀ

ਅਜੀਤ ਡੈਸਕ 25-11-2025

ਕੋਟਫੱਤਾ, 24 ਨਵੰਬਰ (ਰਣਜੀਤ ਸਿੰਘ ਬੁੱਟਰ)- ਭਾਰਤ ਮਾਲਾ ਐਨ. ਐਚ. 754 ਏ ਜਾਮ ਨਗਰ ਤੋਂ ਅੰਮਿ੍ਤਸਰ ਜਾਣ ਵਾਲੀ ਸੜਕ ਜੋ ਪਿੰਡ ਕੋਟਸ਼ਮੀਰ ਦੇ ਖੇਤਾਂ ਵਿਚੋਂ ਲੰਘਦੀ ਹੈ ਨੇ ਕਿਸਾਨਾਂ ਦੇ ਖੇਤਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ | ਅੱਧਾ ਖੇਤ ਸੜਕ ਦੇ ਇਕ ਪਾਸੇ ਤੇ ਅੱਧਾ ਖੇਤ ਦੂਜੇ ਪਾਸੇ ਰਹਿ ਗਿਆ ਪਰ ਦੂਜੇ ਪਾਸੇ ਰਹਿ ਚੁੱਕੇ ਖੇਤ ਨੂੰ ਪਾਣੀ ਦੀ ਕੋਈ ਸਪਲਾਈ ਨਾ ਹੋਣ ਕਾਰਨ ਖੇਤ ਬੰਜਰ ਖੜੇ ਹਨ | ਕੋਟਸ਼ਮੀਰ ਦੇ ਕਿਸਾਨਾਂ ਸੁਰਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਸੁਰਜੀਤ ਸਿੰਘ ਤੇ ਜਗਜੀਤ ਸਿੰਘ ਪੁੱਤਰ ਜੰਗ ਸਿੰਘ, ਅਵਤਾਰ ਸਿੰਘ ਪੁੱਤਰ ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਪਹਿਲਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ ਤੇ ਐਨ. ਐਚ. ਵਨ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਵੀ ਬੇਨਤੀ ਕਰ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ | ਕਿਸਾਨਾਂ ਦੀ ਮੰਗ ਕਿ ਉਨ੍ਹਾਂ ਨੂੰ ਨਹਿਰੀ ਪਾਣੀ 'ਤੇ ਬੋਰ ਦਾ ਪਾਣੀ ਸੜਕ ਦੇ ਦੂਜੇ ਪਾਸੇ ਦੇ ਰਕਬੇ ਨੂੰ ਲਾਉਣ ਲਈ ਪਾਇਪਾਂ ਦੇ ਨਾਲ-ਨਾਲ ਬਾਕਸ ਪਾਏ ਜਾਣ ਤਾਂ ਜੋ ਮਿੱਟੀ ਡਿੱਗਣ ਤੋਂ ਬਾਅਦ ਬੰਦ ਹੋਈਆਂ ਪਾਇਪਾਂ ਨੂੰ ਸਾਫ਼ ਕਰਨਾ ਸੁਖਾਲਾ ਹੋ ਸਕੇ |

ਪਿਛਲੀ ਖ਼ਬਰ ਜਬਰ ਜਨਾਹ ਬਾਅਦ ਕਤਲ ਕੀਤੀ ਨਾਬਾਲਗਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਮੋਮਬੱਤੀ ਮਾਰਚ ਅਗਲੀ ਖ਼ਬਰ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਤੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।