29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਟਰਾਂਸਫ਼ਾਰਮਰਾਂ 'ਚੋਂ ਤੇਲ ਅਤੇ ਤਾਰਾਂ ਚੋਰੀ ਕਰਨ ਦੇ ਮਾਮਲੇ 'ਚ ਅੱਧੀ ਦਰਜਨ ਵਿਅਕਤੀ ਪੁਲਿਸ ਦੇ ਸ਼ਿਕੰਜੇ ਵਿਚ <br/>

ਅਜੀਤ ਡੈਸਕ 26-11-2025
ਗੋਨਿਆਣਾ, 25 ਨਵੰਬਰ (ਲਛਮਣ ਦਾਸ ਗਰਗ)-ਥਾਣਾ ਨਹੀਆਂ ਵਾਲਾ ਦੇ ਅਧੀਨ ਪੈਂਦੇ ਪਿੰਡ ਗੋਨਿਆਣਾ ਕਲਾ ਦੇ ਵਸਨੀਕ ਜਗਦੀਪ ਸਿੰਘ ਪੁੱਤਰ ਬੂਟਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚ ਲੱਗੇ ਟਰਾਂਸਫ਼ਾਰਮਰ ਵਿਚੋਂ ਕਰੀਬ 40-45 ਲੀਟਰ ਤੇਲ ਅਤੇ ਤਾਰ ਚੋਰੀ ਕਰ ਲਈ ਗਈ | ਉਕਤ ਨੇ ਸਪੱਸ਼ਟ ਕੀਤਾ ਕਿ ਇਹ ਚੋਰੀ ਸੋਹਨਪ੍ਰੀਤ ਸਿੰਘ ਉਰਫ਼ ਸੋਨੂੰ ਪੁੱਤਰ ਬਲਕਰਨ ਸਿੰਘ, ਵਕੀਲ ਸਿੰਘ ਪੁੱਤਰ ਗੁਰਤੇਜ ਸਿੰਘ, ਬੱਬਲਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀਆਨ ਪਿੰਡ ਗੋਨਿਆਣਾ ਕਲਾ, ਲਵਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਲਕੜਾ (ਜ਼ਿਲ੍ਹਾ ਬਰਨਾਲਾ), ਮਿਥੁਨ ਕੁਮਾਰ ਪੁੱਤਰ ਪ੍ਰਮੋਦ ਮੰਡਲ ਵਾਸੀ ਗੋਨਿਆਣਾ ਖ਼ੁਰਦ ਅਤੇ ਗੋਰੀ ਪੁੱਤਰ ਸੇਵਕ ਸਿੰਘ ਵਾਸੀ ਹਰਰਾਏਪੁਰ (ਜ਼ਿਲ੍ਹਾ ਬਠਿੰਡਾ) ਨੇ ਇੱਕਜੁੱਟ ਹੋ ਕੇ ਕਰ ਕੀਤੀ ਹੈ | ਪੁਲਿਸ ਨੇ ਜਗਦੀਪ ਸਿੰਘ ਦੇ ਬਿਆਨਾ ਆਧਾਰਤ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਸਾਰਿਆਂ ਨੂੰ ਹਿਰਾਸਤ ਵਿਚ ਲੈ ਉਨ੍ਹਾਂ ਖ਼ਿਲਾਫ਼ ਜੁਰਮ 303(2), 324(4) ਬੀਐਨਐਸ ਤਹਿਤ ਕਾਰਵਾਈ ਸ਼ੁਰੂ ਕਰਨ ਲਈ ਪ੍ਰਕਿਰਿਆ ਅੱਗੇ ਵਧਾ ਦਿੱਤੀ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਦਿਲਬਾਗ ਸਿੰਘ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਉਕਤ ਮਾਮਲੇ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਥਰਮਲ ਦੇ ਠੇਕਾ ਮੁਲਾਜ਼ਮ 2, 3 ਅਤੇ 4 ਦਸੰਬਰ ਨੂੰ ਕਰਨਗੇ ਤਿੰਨ ਰੋਜ਼ਾ ਹੜਤਾਲ <br/> ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।