ਸਰਦੂਲਗੜ੍ਹ, 17 ਜੂਨ (ਜੀ.ਐਮ.ਅਰੋੜਾ)-ਸਥਾਨਕ ਖੈਰਾ ਰੋਡ 'ਤੇ ਲੰਘੀ 15 ਜੂਨ ਦੀ ਰਾਤ ਨੂੰ ਭੂੰਗ ਵਾਲੀ ਟਰਾਲੀ ਪਲਟਣ ਨਾਲ ਰਸਤਾ ਜਾਮ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦੇਈਏ ਕਿ 2 ਦਿਨ ਪ੍ਰਸ਼ਾਸਨ ਤੇ ਟਰੈਫ਼ਿਕ ਪੁਲਿਸ ਵਲੋਂ ਰਸਤਾ ਖੋਲ੍ਹਣ ਸਬੰਧੀ ਕੋਈ ਕਾਰਵਾਈ ਨਾ ਕਰਨ ਕਰਕੇ ਡਿੰਗ ਰੋਡ ਫ਼ਤਿਹਾਬਾਦ, ਦਿੱਲੀ ਜਾਣ ਵਾਲੇ ਵਹੀਕਲਾਂ ਨੂੰ ਹੋਰ ਰਸਤੇ ਰਾਹੀਂ ਜਾਣਾ ਪਿਆ ਅਤੇ ਸੜਕ ਦੇ ਦੋਵੇਂ ਪਾਸੇ ਜਗ੍ਹਾ ਨਾ ਹੋਣ ਕਾਰਨ ਦੋਪਹੀਆ ਚਾਲਕਾਂ ਨੂੰ ਵੀ ਕਾਫ਼ੀ ਦਿੱਕਤਾਂ ਪੇਸ਼ ਆਈਆਂ | ਭਾਵੇਂ ਟਰੈਫ਼ਿਕ ਕਰਮਚਾਰੀ ਸ਼ਹਿਰ ਦੇ ਬੱਸ ਅੱਡਾ ਚੌਂਕ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਨਾਕੇ ਲਗਾ ਕੇ ਕਾਗ਼ਜ਼ ਪੂਰੇ ਨਾ ਹੋਣ ਦੀ ਸੂਰਤ 'ਚ ਚਲਾਨ ਕੱਟਦੇ ਆਮ ਵੇਖੇ ਜਾ ਸਕਦੇ ਹਨ ਪਰ ਭੂੰਗ ਵਾਲੀਆਂ ਟਰਾਲੀਆਂ ਓਵਰਲੋਡ ਹੋਣ 'ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਅਜਿਹਾ ਹੋਣ ਨਾਲ ਰਾਤ ਸਮੇਂ ਹਾਦਸੇ ਵਾਪਰ ਰਹੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭੂੰਗ ਵਾਲੀਆਂ ਟਰਾਲੀਆਂ ਦੀ ਵੀ ਹੋਰਨਾਂ ਵਾਹਨਾਂ ਦੀ ਤਰ੍ਹਾਂ ਚੈਕਿੰਗ ਕੀਤੀ ਜਾਵੇ ਅਤੇ ਸਮਰੱਥਾ ਤੋਂ ਵਧ ਲੋਡ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |