ਬਰੇਟਾ, 17 ਜੂਨ (ਪਾਲ ਸਿੰਘ ਮੰਡੇਰ)-ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਪੁਲਿਸ ਜਾਂਚ ਅਧਿਕਾਰੀ ਜਗਮੇਲ ਸਿੰਘ ਨੇ ਦੱਸਿਆ ਕਿ ਮਿ੍ਤਕ ਸੰਦੀਪ ਸਿੰਘ ਵਾਸੀ ਸੰਘਰੇੜੀ (22) ਧਰਮਪੁਰਾ ਗੋਬਿੰਦਪੁਰਾ ਸੜਕ 'ਤੇ ਸਥਿਤ ਇੱਟਾਂ ਦੇ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਦਾ ਸੀ | ਉਹ ਭੱਠੇ 'ਤੇ ਟਰੈਕਟਰ ਟਰਾਲੀ ਨੂੰ ਆਂਟ (ਰੋਕ) ਲਗਾ ਰਿਹਾ ਸੀ | ਟਰਾਲੀ ਪਿੱਛੇ ਵੱਲ ਨੂੰ ਰੁੜ ਪਈ ਅਤੇ ਸੰਦੀਪ ਸਿੰਘ 'ਤੇ ਚੜ੍ਹ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਪਿਤਾ ਜਗਸੀਰ ਸਿੰਘ ਦੇ ਬਿਆਨਾਂ 'ਤੇ ਗੁਰਤੇਜ ਸਿੰਘ ਕੁੱਲਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |