21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

2027 ਦੀਆਂ ਵਿਧਾਨ ਸਭਾ ਚੋਣਾਂ 'ਚ ਮੁਕਾਬਲਾ ਅਕਾਲੀ ਦਲ-ਕਾਂਗਰਸ ਵਿਚਕਾਰ ਹੋਵੇਗਾ-ਮਲੂਕਾ <br/>

ਗੁਰਦੁਆਰਾ ਤਾਰੂਆਣਾ ਸਾਹਿਬ, ਮਲੂਕਾ ਵਿਖੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ | ਤਸਵੀਰ: ਸੁਖਪਾਲ ਸਿੰਘ ਸੋਨੀ <br/> 18-06-2025
ਭਗਤਾ ਭਾਈਕਾ, 17 ਜੂਨ (ਸੁਖਪਾਲ ਸਿੰਘ ਸੋਨੀ)-ਸੂਬੇ ਅੰਦਰ 50 ਸਾਲ ਤੋਂ ਵੀ ਵਧੇਰਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ, ਜਿਸ ਦੇ ਕਾਰਜ ਕਾਲ ਦੌਰਾਨ ਨਾ ਪੰਜਾਬ ਨੇ ਤਰੱਕੀ ਕੀਤੀ ਹੈ ਅਤੇ ਨਾ ਹੀ ਕੋਈ ਇਤਿਹਾਸਿਕ ਕਾਰਜ ਕਰਵਾਇਆ ਹੈ | ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਜਿੱਥੇ ਲੋਕ ਪੱਖੀ ਮੋਰਚੇ ਲਗਾ ਕੇ ਜੇਲ੍ਹਾਂ ਕੱਟੀਆਂ ਹਨ, ਉੱਥੇ ਸਰਕਾਰ ਆਉਣ 'ਤੇ ਵੀ ਹਰ ਵਰਗ ਨੂੰ ਹਰ ਪੱਧਰ 'ਤੇ ਖੁਸ਼ ਕਰਨ ਦੇ ਅਥਾਹ ਉਪਰਾਲੇ ਕੀਤੇ ਗਏ | ਅਕਾਲੀ ਦਲ ਦੀ ਸਰਕਾਰ ਨੇ ਸੂਬੇ ਅੰਦਰ ਵਿਕਾਸ ਕਾਰਜ ਕਰਕੇ ਰਿਕਾਰਡ ਕਾਇਮ ਕੀਤਾ ਹੈ, ਜੋ ਕਿ ਹੁਣ ਕਿਸੇ ਤੋਂ ਟੱੁਟਣਾ ਵੀ ਅਸੰਭਵ ਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਅੰਦਰ ਮੁੜ ਸਰਗਰਮੀਆਂ ਤੇਜ਼ ਕਰਨ ਦੇ ਫੈਸਲੇ ਉਪਰੰਤ ਅੱਜ ਪਹਿਲੀ ਵਾਰ ਪਿੰਡ ਪੁੱਜਣ ਸਮੇਂ ਗੁਰਦੁਆਰਾ ਤਾਰੂਆਣਾ ਸਾਹਿਬ, ਮਲੂਕਾ ਵਿਖੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ | ਸ. ਮਲੂਕਾ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਵਾਰਡ ਪੱਧਰ ਤੋਂ ਲੈ ਕੇ ਹਰ ਪੂਰੇ ਹਲਕੇ ਅੰਦਰ ਵਿਕਾਸ ਨੂੰ ਤਰਜੀਹ ਦਿੱਤੀ ਗਈ, ਜਿਸ ਦੀ ਬਦੌਲਤ ਸੂਬੇ ਦੇ ਪਿੰਡਾਂ ਸ਼ਹਿਰਾਂ ਦੀ ਨੁਹਾਰ ਬਦਲ ਗਈ | ਅਕਾਲੀ ਆਗੂਆਂ ਨੇ ਅੱਜ ਦੇ ਮੰਤਰੀਆਂ ਵਿਧਾਇਕਾਂ ਵਾਂਗ ਆਪਣੇ ਘਰ ਭਰਨ ਦੀ ਬਜਾਏ ਜ਼ਮੀਨੀ ਪੱਧਰ 'ਤੇ ਪਹੁੰਚ ਕੇ ਵਿਕਾਸ ਕੀਤਾ | ਅਕਾਲੀ ਦਲ ਦੇ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਸੱਥਾਂ ਵਿਚ ਬੈਠੇ ਯਾਦ ਕਰਦੇ ਹੋਏ ਸੂਬੇ ਅੰਦਰ ਮੁੜ ਅਕਾਲੀ ਦਲ ਦੀ ਸਰਕਾਰ ਲੋਚਦੇ ਹਨ | ਮਲੂਕਾ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਤਾਂ ਹੁਣ ਤੱਕ ਦੀਆਂ ਸਭ ਸਰਕਾਰਾਂ ਵਿਚੋਂ ਫੇਲ੍ਹ ਸਾਬਿਤ ਹੋਈ ਹੈ, ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਭ ਝੂਠੇ ਸਾਬਤ ਹੋ ਰਹੇ ਹਨ | ਉਨ੍ਹਾਂ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਹੋਣ ਦਾ ਦਾਅਵਾ ਕੀਤਾ | ਸ: ਮਲੂਕਾ ਨੇ ਵੱਡੀ ਗਿਣਤੀ ਵਿਚ ਪਹੁੰਚੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਝੋਨੇ ਦੀ ਲੁਵਾਈ ਦਾ ਕੰਮ ਮੁਕੰਮਲ ਹੋਣ 'ਤੇ ਅਕਾਲੀ ਦਲ ਦਾ ਹਲਕਾ ਪੱਧਰੀ ਇਕੱਠ ਕੀਤਾ ਜਾਵੇਗਾ, ਜਿਸ ਦੌਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ | ਇਸ ਮੌਕੇ ਹਰਿੰਦਰ ਸਿੰਘ ਮਹਿਰਾਜ ਇੰਚਾਰਜ ਹਲਕਾ ਰਾਮਪੁਰਾ ਫੂਲ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਡਾ: ਜਸਪਾਲ ਸਿੰਘ ਦਿਆਲਪੁਰਾ ਮਿਰਜ਼ਾ ਪ੍ਰਧਾਨ ਸਰਕਲ, ਸੁਖਜਿੰਦਰ ਸਿੰਘ ਖਹਿਰਾ ਯੂਥ ਆਗੂ, ਹਰਜੀਤ ਸਿੰਘ ਮਲੂਕਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਲੂਕਾ ਵਲੋਂ ਵੀ ਸੰਬੋਧਨ ਕਰਦੇ ਹੋਏ ਸ. ਮਲੂਕਾ ਦੇ ਫੈਸਲੇ ਦੀ ਪ੍ਰਸੰਸਾ ਕੀਤੀ | ਇਸ ਸਮੇਂ ਦਰਸ਼ਨ ਸਿੰਘ ਭਾਈਕੇ, ਡਾ: ਸੁਰਜੀਤ ਸਿੰਘ ਭੋਡੀਪੁਰਾ, ਰਾਕੇਸ਼ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ ਪ੍ਰਧਾਨ ਬੀ ਸੀ ਵਿੰਗ, ਡਾ: ਪ੍ਰਨੀਤ ਕੌਰ ਦਿਉਲ, ਗੁਰਤੇਜ ਸਿੰਘ ਚਾਨੀ ਸਿਰੀਏਵਾਲਾ, ਜੱਗ ਕੋਠਾ ਗੁਰੂ, ਸੁਖਚੈਨ ਪਿੰਟੂ ਜਲਾਲ, ਭੀਮ ਸੈਨ ਜਲਾਲ, ਪਿੰਦਰ ਸਿੱਧੂ ਪ੍ਰਧਾਨ, ਜਸਪਾਲ ਵੜਿੰਗ, ਨੀਲਾ ਪੰਨੂੰ, ਸੁਖਜਿੰਦਰ ਖ਼ਾਨਦਾਨ, ਕੁਲਦੀਪ ਕੌਰ ਬਰਾੜ, ਦਰਸ਼ਨ ਸਿੰਘ ਗੋਂਦਾਰਾ, ਹਰਦੇਵ ਗੋਗੀ ਬਰਾੜ, ਲਖਵੀਰ ਸਿੰਘ ਮੌੜ, ਅਮਨ ਬੁਰਜ ਲੱਧਾ, ਪਰਮਿੰਦਰ ਟੀਨਾ, ਸਵਿੰਦਰ ਸਿੰਘ ਭੋਡੀਪੁਰਾ, ਕੁਲਵੰਤ ਸਿੰਘ ਘੰਡਾਬੰਨਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਬਲਜੀਤ ਸਿੰਘ ਭੋਡੀਪੁਰਾ, ਹਰਦੇਵ ਸਿੰਘ ਕਿੰਗਰਾ, ਗੋਰਾ ਗੁੰਮਟੀ, ਕਾਲਾ ਭੱਲਾ, ਸੁਰਿੰਦਰ ਭੁੱਟੋ, ਸੁਖਚੈਨ ਮੁੰਦਰੀ, ਸੁਖਮੰਦਰ ਭੋਲਾ, ਰਣਬੀਰ ਦਿਆਲਪੁਰਾ, ਮਾ ਜਰਨੈਲ ਸਿੰਘ ਭੋਡੀਪੁਰਾ, ਜਸ਼ਨ ਪੰਨੂੰ, ਸੰਭੂ ਕਾਂਗੜ, ਗੁਰਸੰਗਤ ਮਲੂਕਾ, ਪੁਨੀਤਪਾਲ ਗੋਲਾ, ਸੇਮੀ ਭਾਈਰੂਪਾ, ਸਮੇਤ ਵੱਡੀ ਗਿਣਤੀ ਅਕਾਲੀ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਅੱਠ ਦਿਨਾਂ ਗੁਰਮਤਿ ਸਮਾਗਮਾਂ ਦੀ ਸੰਪੂਰਨਤਾ <br/> ਅਗਲੀ ਖ਼ਬਰ ਪੁਲਿਸ ਵਲੋਂ 'ਨਸ਼ਾ ਮੁਕਤ ਪੰਜਾਬ' ਮੁਹਿੰਮ ਤਹਿਤ ਜਾਗਰੂਕਤਾ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।