30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

10 ਸਾਲ ਦੇ ਬੱਚੇ ਦੀ ਨਹਿਰ 'ਚ ਡੁੱਬਣ ਨਾਲ ਮੌਤ, ਮੁਹੱਲੇ ਵਿਚ ਸੋਗ ਦੀ ਲਹਿਰ

ਅਜੀਤ ਡੈਸਕ 21-06-2025
ਰਾਮਾਂ ਮੰਡੀ, 20 ਜੂਨ (ਤਰਸੇਮ ਸਿੰਗਲਾ)-ਸਥਾਨਕ ਆਰੀਆ ਹਾਈ ਸਕੂਲ ਦੀ ਬੈਕ ਸਾਈਡ ਮੁਹੱਲੇ ਦੇ ਨਿਵਾਸੀ ਸੁਨੀਲ ਕੁਮਾਰ ਦਾ 10 ਸਾਲ ਦਾ ਪੁੱਤਰ ਖੁਸ਼ਦੀਪ ਸਿੰਘ ਜੋ ਕਿ ਸਕੂਲ ਵਿਚ ਛੁੱਟੀਆਂ ਹੋਣ ਕਾਰਨ ਆਪਣੇ ਨਾਨਕੇ ਪਰਿਵਾਰ ਵਿਚ ਕੁਝ ਦਿਨ ਰਹਿਣ ਲਈ ਰਤੀਆ ਮੰਡੀ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਵਿਖੇ ਗਿਆ ਸੀ | ਜਿੱਥੇ ਘਰ ਤੋਂ ਕਰੀਬ 50 ਫੁੱਟ ਦੂਰ ਵਗਦੀ ਨਹਿਰ ਵਿਚ ਬੀਤੀ ਸ਼ਾਮ 5 ਵਜੇ ਦੇ ਕਰੀਬ ਡੁੱਬਣ ਨਾਲ ਉਸ ਦੀ ਮੌਤ ਹੋ ਗਈ | ਬੱਚੇ ਦੀ ਮੌਤ ਨੂੰ ਲੈ ਕੇ ਮੁਹੱਲੇ ਵਿਚ ਸੋਗ ਦੀ ਲਹਿਰ ਹੈ | ਪਰਿਵਾਰ ਦੇ ਦੱਸਣ ਮੁਤਾਬਿਕ ਮਿ੍ਤਕ ਖੁਸ਼ਦੀਪ ਸਿੰਘ ਨਹਿਰ ਵਿਚ ਨਹਾਉਣ ਲਈ ਗਿਆ ਸੀ ਜਾਂ ਕਿਸੇ ਹੋਰ ਮਕਸਦ ਨਾਲ ਗਿਆ ਸੀ, ਇਹ ਪਤਾ ਨਹੀਂ ਲੱਗ ਸਕਿਆ | ਕਿਉਂਕਿ ਉਸ ਸਮੇਂ ਗਲੀ ਵਿਚ ਕੋਈ ਜੀਅ ਨਹੀਂ ਸੀ | ਸਿਰਫ਼ ਇਕ ਛੋਟੀ ਬੱਚੀ ਉਥੋਂ ਲੰਘ ਰਹੀ ਸੀ, ਜਿਸ ਵਲੋਂ ਬੱਚੇ ਦੇ ਡੁੱਬਣ ਸਬੰਧੀ ਰੌਲਾ ਪਾਇਆ ਗਿਆ | ਗੌਰਤਲਬ ਹੈ ਕਿ ਮਿ੍ਤਕ ਖੁਸ਼ਦੀਪ ਸਿੰਘ ਦਾ ਛੋਟਾ ਭਾਈ ਮਨਜੋਤ ਸਿੰਘ ਜਿਸ ਦੀ ਉਮਰ ਇਕ ਸਾਲ ਤੋਂ ਵੀ ਘੱਟ ਸੀ , ਦੀ ਵੀ ਪਿਛਲੇ ਸਾਲ ਜ਼ਿਆਦਾ ਬਿਮਾਰ ਹੋਣ ਕਾਰਨ ਇਸੇ ਜੂਨ ਮਹੀਨੇ ਵਿਚ ਹੀ ਮੌਤ ਹੋ ਗਈ ਸੀ | ਮੁਹੱਲਾ ਨਿਵਾਸੀ ਵਿਜੇਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਖੁਸ਼ਦੀਪ ਸਿੰਘ ਦੀ ਛੋਟੀ ਉਮਰ ਵਿਚ ਹੀ ਬੇਵਕਤੀ ਹੋਈ ਮੌਤ 'ਤੇ ਡੁੰਘਾ ਦੁੱਖ ਪ੍ਰਗਟ ਕੀਤਾ |
ਪਿਛਲੀ ਖ਼ਬਰ ਤੰਦਰੁਸਤ ਜ਼ਿੰਦਗੀ ਲਈ ਯੋਗ ਕਰੋ, ਹਰ ਰੋਜ਼ ਅਗਲੀ ਖ਼ਬਰ ਬਠਿੰਡਾ ਜੇਲ੍ਹ 'ਚ ਹਵਾਲਾਤੀਆਂ ਨੇ ਲੋਹੇ ਦੀਆਂ ਪੱਤੀਆਂ ਨਾਲ ਕੁੱਟਮਾਰ ਕਰਕੇ ਇਕ ਹਵਾਲਾਤੀ ਦੇ ਮਾਰੀਆਂ ਸੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।