30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦੇਸ਼ ਵਿਚ ਨਸ਼ੇ ਵਧਣ ਦਾ ਕਥਿਤ ਕਾਰਨ ਸਮੂਹ ਪਾਰਟੀਆਂ ਅਤੇ ਸੂਬਾਈ ਸਰਕਾਰਾਂ ਦਾ ਤਾਲਮੇਲ ਨਾ ਹੋਣਾ ਹੈ-ਬੈਹਣੀਵਾਲ

ਅਜੀਤ ਡੈਸਕ 21-06-2025
ਰਾਮਾਂ ਮੰਡੀ, 20 ਜੂਨ (ਤਰਸੇਮ ਸਿੰਗਲਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਸਖ਼ਤ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਇਕ ਸ਼ਲਾਘਾਯੋਗ ਉਪਰਾਲਾ ਦੱਸਦੇ ਹੋਏ ਲੋਕ ਅਧਿਕਾਰ ਲਹਿਰ ਦੇ ਕਾਰਜਕਾਰਨੀ ਮੈਂਬਰ ਗਗਨਦੀਪ ਸਿੰਘ ਬੈਹਣੀਵਾਲ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਚ ਸਹਿਯੋਗ ਕਰਨ ਦੀ ਬਜਾਏ ਵਿਰੋਧੀ ਪਾਰਟੀਆਂ ਅਤੇ ਸੂਬਾਈ ਸਰਕਾਰਾਂ ਮੁਹਿੰਮ ਨੂੰ ਕਮਜ਼ੋਰ ਕਰਨ ਲਈ ਜ਼ੋਰ ਲਾ ਰਹੀਆਂ ਹਨ, ਜਦੋਂਕਿ ਨਸ਼ਿਆਂ ਨੂੰ ਖ਼ਤਮ ਕਰਨਾ ਸਮੂਹ ਰਾਜਨੀਤਕ ਪਾਰਟੀਆਂ ਅਤੇ ਸੂਬਾਈ ਸਰਕਾਰਾਂ ਦੀ ਵੀ ਮੁੱਢਲੀ ਜ਼ਿੰਮੇਵਾਰੀ ਹੈ | ਰਾਜਸਥਾਨ ਅਤੇ ਹਰਿਆਣਾ ਸੂਬੇ ਵਿਚੋਂ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ ਦੋਵੇਂ ਹੀ ਸਰਕਾਰਾਂ ਵਲੋਂ ਹੱਦਾਂ 'ਤੇ ਸਖ਼ਤੀ ਨਹੀਂ ਕੀਤੀ ਗਈ ਹੈ | ਸ੍ਰੀ ਬੈਹਣੀਵਾਲ ਨੇ ਕਿਹਾ ਕਿ ਜਿਸ ਦੇਸ਼ ਵਿਚ ਸਰਕਾਰਾਂ ਅਤੇ ਸਮੂਹ ਪਾਰਟੀਆਂ ਆਪਸ ਵਿਚ ਤਾਲਮੇਲ ਰੱਖਣ ਦੀ ਬਜਾਏ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਸਿਰਫ਼ ਘਟੀਆ ਰਾਜਨੀਤੀ ਹੀ ਕਰਨਗੀਆਂ, ਉਸ ਦੇਸ਼ ਦਾ ਰੱਬ ਹੀ ਰਾਖਾ ਹੈ | ਇਸ ਦਾ ਕਥਿਤ ਸਬੂਤ ਹਰਿਆਣਾ ਅਤੇ ਰਾਜਸਥਾਨ ਦੀਆਂ ਭਾਜਪਾ ਸਰਕਾਰਾਂ ਹਨ, ਜੋ ਆਪਣੇ ਸੂਬਿਆਂ ਵਿਚੋਂ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਵਪਾਰ ਰੋਕਣ ਲਈ ਹੱਦਾਂ 'ਤੇ ਸਖ਼ਤੀ ਕਰਨ ਦੀ ਬਜਾਏ, ਭਾਜਪਾ ਨੇਤਾ ਵੀ ਪੰਜਾਬ ਵਿਚ ਭਾਜਪਾ ਸਰਕਾਰ ਬਣਨ 'ਤੇ ਹੀ ਨਸ਼ੇ ਖ਼ਤਮ ਕਰਨ ਦਾ ਦਾਅਵਾ ਕਰ ਰਹੇ ਹਨ | ਇਸ ਤੋਂ ਘਟੀਆ ਰਾਜਨੀਤੀ ਦੇਸ਼ ਵਿਚ ਹੋਰ ਕੀ ਹੋ ਸਕਦੀ ਹੈ | ਸ੍ਰੀ ਬੈਹਣੀਵਾਲ ਨੇ ਕਿਹਾ ਕਿ ਸਮੂਹ ਸੂਬਾਈ ਸਰਕਾਰਾਂ ਅਤੇ ਰਵਾਇਤੀ ਪਾਰਟੀਆਂ ਦੇਸ਼ ਵਿਚੋਂ ਨਸ਼ੇ ਖ਼ਤਮ ਕਰਨ ਤਾਂ ਪ੍ਰਣ ਲੈ ਲੈਣ ਤਾਂ ਚੰਦ ਦਿਨਾਂ ਵਿਚ ਹੀ ਨਸ਼ਿਆਂ ਦਾ ਖ਼ਾਤਮਾ ਸੰਭਵ ਹੈ |
ਪਿਛਲੀ ਖ਼ਬਰ ਮਾਲਵਾ ਕਾਲਜ ਦਾ ਬੀ.ਕਾਮ. ਭਾਗ ਤੀਜਾ ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਮੱਖੂ ਵਿਖੇ ਨੈਸ਼ਨਲ ਹਾਈਵੇ 54 'ਤੇ ਰੇਲਵੇ ਪੁਲ ਬਣੇਗਾ ਜਲਦੀ-ਵਿਧਾਇਕ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।