ਮਹਿਮਾ ਸਰਜਾ, 21 ਸਤੰਬਰ (ਬਲਦੇਵ ਸੰਧੂ)- ਬਠਿੰਡਾ ਦੇ ਥਾਣਾ ਥਰਮਲ ਅਧੀਨ ਪੈਂਦੇ ਪਿੰਡ ਸਿਵੀਆਂ ਵਿਖੇ ਬੀਤੀ ਸ਼ਾਮ ਇੱਕ ਨÏਜਵਾਨ ਵੱਲੋਂ ਮਾਨਸਿਕ ਪਰੇਸ਼ਾਨੀ ਕਾਰਨ ਗਲੇ ਵਿਚ ਚੁੰਨੀ ਬੰਨ੍ਹ ਕੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ¢ ਮਿ੍ਤਕ ਨÏਜਵਾਨ ਦੀ ਪਹਿਚਾਣ ਸ਼ੰਟੀ ਪੁੱਤਰ ਸੁਰੇਸ਼ ਕੁਮਾਰ ਵਾਸੀ ਸਿਵੀਆਂ ਪਿੰਡ ਵਜੋਂ ਹੋਈ ਹੈ¢ ਜਾਣਕਾਰੀ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ 'ਤੇ ਸੁਨੇਹਾ ਮਿਲਦੇ ਹੀ ਟੀਮ ਦੇ ਮੈਂਬਰ ਵਿੱਕੀ ਕੁਮਾਰ ਆਪਣੇ ਸਾਥੀਆਂ ਸਮੇਤ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ¢ ਇਸ ਦੇ ਨਾਲ ਹੀ ਥਰਮਲ ਥਾਣੇ ਦੇ ਮੁੱਖ ਅਫ਼ਸਰ ਗੁਰਦਰਸ਼ਨ ਸਿੰਘ ਪੁਲੀਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ¢ ਮਿ੍ਤਕ ਨÏਜਵਾਨ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਲੰਮੇ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਸੀ, ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਪੁਲੀਸ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਲਈ ਸਹਾਰਾ ਟੀਮ ਵੱਲੋਂ ਹਸਪਤਾਲ ਦੇ ਮੋਰਚਰੀ 'ਚ ਭਿਜਵਾ ਦਿੱਤਾ ਗਿਆ¢