22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੇਵਾ ਪਖਵਾੜਾ ਮੁਹਿੰਮ ਤਹਿਤ ਪਿੰਡ ਜੇਠੂਕੇ 'ਚ ਭਾਜਪਾ ਵਲੋਂ ਬੂਟੇ ਲਗਾਏ -ਨਕੱਈ, ਮਲੂਕਾ, ਸੋਢੀ ਰਹੇ ਹਾਜ਼ਰ

ਅਜੀਤ ਡੈਸਕ 22-09-2025

ਚਾਉਕੇ, 21 ਸਤੰਬਰ (ਮਨਜੀਤ ਸਿੰਘ ਘੜੈਲੀ)- ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ ਸ਼ੁਰੂ ਕੀਤੀ ਗਈ ਸੇਵਾ ਪਖਵਾੜਾ ਮੁਹਿੰਮ ਜੋ ਕਿ 2 ਅਕਤੂਬਰ ਤੱਕ ਚੱਲ ਰਹੀ ਹੈ, ਦੇ ਤਹਿਤ ਵਿਧਾਨ ਸਭਾ ਹਲਕਾ ਮੌੜ ਮੰਡੀ ਦੇ ਪਿੰਡ ਜੇਠੂਕੇ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਹ ਪ੍ਰੋਗਰਾਮ ਧਰਮਪਾਲ ਸਿੰਘ ਧਰਮਾ ਦੇ ਗ੍ਰਹਿ ਵਿਖੇ ਰੱਖਿਆ ਗਿਆ, ਜਿਸ ਦੌਰਾਨ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਵਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ | ਸਮਾਗਮ ਦੇ ਬਾਅਦ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਮਿਲ ਕੇ ਰੇਲਵੇ ਸਟੇਸ਼ਨ ਕੋਲ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਾ-ਭਰਿਆ ਬਣਾਉਣ ਦਾ ਸੰਕਲਪ ਲਿਆ | ਇਸ ਤੋਂ ਇਲਾਵਾ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਰੇਲਵੇ ਸਟੇਸ਼ਨ ਉੱਪਰ ਸਫ਼ਾਈ ਮੁਹਿੰਮ ਵੀ ਚਲਾਈ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ 'ਸੇਵਾ ਹੀ ਸੰਗਠਨ' ਦੇ ਮੰਤਵ ਅਧੀਨ ਲੋਕਾਂ ਦੀ ਭਲਾਈ, ਵਾਤਾਵਰਣ ਸੰਭਾਲ ਅਤੇ ਸਮਾਜ ਸੇਵਾ ਲਈ ਵਚਨਬੱਧ ਰਹੀ ਹੈ | ਨਕੱਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੋਂ ਲੈ ਕੇ ਗਾਂਧੀ ਜਯੰਤੀ ਤੱਕ ਚੱਲ ਰਹੀ 15 ਦਿਨਾਂ ਦੀ ਮੁਹਿੰਮ ਲੋਕਾਂ 'ਚ ਸੇਵਾ ਦੀ ਭਾਵਨਾ ਜਗਾਉਣ ਦਾ ਵੱਡਾ ਉਪਰਾਲਾ ਹੈ | ਇਸ ਪ੍ਰੋਗਰਾਮ ਦਾ ਆਯੋਜਨ ਮੰਡਲ ਪ੍ਰਧਾਨ ਰਾਮਪੁਰਾ ਸਰਬਜੀਤ ਸਿੰਘ ਗੋਸ਼ੀ ਵਲੋਂ ਕੀਤਾ ਗਿਆ | ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਪੌਦੇ ਲਗਾਉਣ ਅਤੇ ਸਫ਼ਾਈ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ | ਪ੍ਰੋਗਰਾਮ 'ਚ ਭਾਜਪਾ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਰਹੇ | ਇਸ ਮੌਕੇ ਵੱਡੀ ਗਿਣਤੀ 'ਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਆਗੂ ਮੇਜਰ ਸਿੰਘ ਬਰਾੜ ਰਾਮਪੁਰਾ, ਮਨਦੀਪ ਸਿੰਘ ਘੜੈਲਾ, ਕਰਮਪਾਲ ਸਿੰਘ ਭੁੱਲਰ ਕੋਟੜਾ, ਮੇਜਰ ਸਿੰਘ ਰੰਧਾਵਾ, ਜਗਸੀਰ ਸਿੰਘ ਬੁੱਗਰ, ਹਰਦੀਪ ਸਿੰਘ ਬੁੱਗਰ, ਰਾਜਪਾਲ ਸਿੰਘ ਰਾਜੂ ਕਰਾੜਵਾਲਾ ਆਦਿ ਵੀ ਹਾਜ਼ਰ ਰਹੇ | ਪਿੰਡ ਵਾਸੀਆਂ ਨੇ ਇਸ ਮੁਹਿੰਮ 'ਚ ਭਾਗ ਲਿਆ ਅਤੇ ਪਾਰਟੀ ਦੀ ਇਸ ਵਾਤਾਵਰਣ ਸੁਰੱਖਿਆ ਤੇ ਸਫ਼ਾਈ ਮੁਹਿੰਮ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਸੰਗਠਨ ਸਿਰਜਣ ਅਭਿਆਨ ਤਹਿਤ ਅਬਜ਼ਰਵਰ ਮਮਤਾ ਭੁਪੇਸ਼ ਨੇ ਤਲਵੰਡੀ ਹਲਕੇ ਦੇ ਕਾਂਗਰਸੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸਿਵੀਆਂ ਪਿੰਡ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।