22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੰਗਠਨ ਸਿਰਜਣ ਅਭਿਆਨ ਤਹਿਤ ਅਬਜ਼ਰਵਰ ਮਮਤਾ ਭੁਪੇਸ਼ ਨੇ ਤਲਵੰਡੀ ਹਲਕੇ ਦੇ ਕਾਂਗਰਸੀਆਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 22-09-2025

ਮੀਟਿੰਗ 'ਚ ਜਟਾਣਾ ਨੂੰ ਮੁੜ ਪ੍ਰਧਾਨ ਬਣਾਉਣ ਦੀ ਰੱਖੀ ਮੰਗ, ਮਮਤਾ ਭੁਪੇਸ਼ ਨੇ ਭਾਜਪਾ ਅਤੇ 'ਆਪ' 'ਤੇ ਸਾਧੇ ਨਿਸ਼ਾਨੇ
ਤਲਵੰਡੀ ਸਾਬੋ, 21 ਸਤੰਬਰ (ਰਣਜੀਤ ਸਿੰਘ ਰਾਜੂ)- ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਦੀ ਕੀਤੀ ਜਾਣ ਵਾਲੀ ਚੋਣ ਨੂੰ ਲੈ ਕੇ ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਆਬਜ਼ਰਵਰ ਨਿਯੁਕਤ ਕੀਤੀ ਸ੍ਰੀਮਤੀ ਮਮਤਾ ਭੁਪੇਸ਼ (ਸਾਬਕਾ ਮੰਤਰੀ ਰਾਜਸਥਾਨ) ਵਲੋਂ ਹਲਕਾ ਤਲਵੰਡੀ ਸਾਬੋ ਦੇ ਵਰਕਰਾਂ ਦਾ ਮਨ ਟਟੋਲਣ ਲਈ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ, ਜੋ ਖ਼ੁਦ ਵੀ ਜ਼ਿਲ੍ਹਾ ਪ੍ਰਧਾਨਗੀ ਦੇ ਦਾਅਵੇਦਾਰ ਹਨ, ਦੀ ਅਗਵਾਈ ਹੇਠ ਅੱਜ ਵਿਸ਼ਾਲ ਵਰਕਰ ਮੀਟਿੰਗ ਕੀਤੀ ਗਈ | ਇਕੱਠ ਪੱਖੋਂ ਰੈਲੀ ਦਾ ਰੂਪ ਧਾਰਨ ਕਰ ਗਈ ਮੀਟਿੰਗ 'ਚ ਹਲਕੇ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਵੱਡੀ ਗਿਣਤੀ 'ਚ ਸਮੱਰਥਕਾਂ ਸਮੇਤ ਸ਼ਮੂਲੀਅਤ ਕੀਤੀ | ਮੀਟਿੰਗ ਦੀ ਆਰੰਭਤਾ 'ਚ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਆਬਜ਼ਰਵਰ ਮਮਤਾ ਭੁਪੇਸ਼ ਨੂੰ ਜੀ ਆਇਆਂ ਆਖਦਿਆਂ ਹਲਕੇ ਅੰਦਰ ਕਾਂਗਰਸ ਦੀ ਇਕਜੁਟਤਾ ਦਾ ਦਾਅਵਾ ਕਰਦਿਆਂ ਯਕੀਨ ਦਵਾਇਆ ਕਿ 2027 ਵਿਧਾਨ ਸਭਾ ਚੋਣਾਂ 'ਚ ਸੀਟ ਪਾਰਟੀ ਦੀ ਝੋਲੀ ਪਾਈ ਜਾਵੇਗੀ | ਵਰਕਰਾਂ ਦੇ ਭਾਰੀ ਇਕੱਠ ਤੋਂ ਗਦਗਦ ਆਬਜ਼ਰਵਰ ਮਮਤਾ ਭੁਪੇਸ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਕਾਂਗਰਸੀ ਵਰਕਰ ਇਕਜੁਟਤਾ ਨਾਲ ਕੰਮ ਕਰਨ ਤਾਂ ਉਹ ਦਿਨ ਦੂਰ ਨਹੀ ਜਦੋਂ ਰਾਹੁਲ ਗਾਂਧੀ ਲਾਲ ਕਿਲ੍ਹੇ ਦੀ ਫਸੀਲ ਤੋਂ ਤਿਰੰਗਾ ਲਹਿਰਾਉਂਦੇ ਨਜ਼ਰ ਆਉਣਗੇ | ਉਨ੍ਹਾਂ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਤੇ 'ਆਪ' ਨੂੰ ਲੋਕ ਦੋਖੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦਾ ਭਲਾ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਇਸ ਲਈ 2027 'ਚ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ | ਇਸ ਮੌਕੇ ਮੀਟਿੰਗ 'ਚ ਹਾਜ਼ਰ ਵਰਕਰਾਂ 'ਚੋਂ ਖੁਸ਼ਬਾਜ ਸਿੰਘ ਜਟਾਣਾ ਨੂੰ ਹੀ ਮੁੜ ਪ੍ਰਧਾਨ ਬਣਾਏ ਜਾਣ ਦੀ ਆਵਾਜ਼ ਵੀ ਉੱਠੀ ਤੇ ਮਮਤਾ ਭੁਪੇਸ਼ ਅਨੁਸਾਰ ਸਮੁੱਚੇ ਜ਼ਿਲੇ੍ਹ ਦੇ ਵਰਕਰਾਂ ਦੀ ਪ੍ਰਤੀਕਿ੍ਆ ਉਹ ਆਲਾਕਮਾਨ ਅੱਗੇ ਰੱਖਣਗੇ | ਮੀਟਿੰਗ 'ਚ ਪੰਜਾਬ ਕਾਂਗਰਸ ਅਬਜ਼ਰਵਰਾਂ ਗੁਰਪ੍ਰੀਤ ਸਿੰਘ ਵਿੱਕੀ, ਸੱਤਪਾਲ ਸਿੰਘ ਮੂਲੇਵਾਲ, ਸਾਬਕਾ ਵਿਧਾਇਕ ਸਿੱਧੂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਗੀ ਦੇ ਦਾਅਵੇਦਾਰ ਨਰਿੰਦਰ ਸਿੰਘ ਭੁਲੇਰੀਆ, ਗੁਰਾ ਸਿੰਘ ਤੁੰਗਵਾਲੀ ਸਾਬਕਾ ਵਿਧਾਇਕ, ਗੁਰਬਾਜ਼ ਸਿੰਘ ਸਿੱਧੂ, ਭੁਪਿੰਦਰ ਸਿੰਘ ਗੋਰਾ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਦਰਸ਼ਨ ਸਿੰਘ ਮਾਨਵਾਲਾ ਦੋਵੇਂ ਬਲਾਕ ਪ੍ਰਧਾਨ, ਸੀ.ਆਗੂ ਅੰਮਿ੍ਤ ਕੌਰ ਗਿੱਲ, ਜਥੇਦਾਰ ਗੁਰਤੇਜ ਸਿੰਘ ਜੋਪਧੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਕਿਰਨਜੀਤ ਕੌਰ, ਰਣਜੀਤ ਸੰਧੂ ਸੂਬਾ ਜਨ: ਸਕੱਤਰ ਯੂਥ ਕਾਂਗਰਸ, ਲਖਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਆਦਿ ਮੌਜੂਦ ਨਜ਼ਰ ਆਏ |

ਪਿਛਲੀ ਖ਼ਬਰ ਝੋਨੇ ਦੀ ਸਟੋਰੇਜ ਲਈ 480 ਰਾਈਸ ਮਿੱਲਾਂ ਦੀ ਖ਼ਰੀਦ ਏਜੰਸੀਆਂ ਨੂੰ ਅਲਾਟਮੈਂਟ ਕੀਤੀ ਗਈ- ਡੀ. ਸੀ. ਅਗਲੀ ਖ਼ਬਰ ਸੇਵਾ ਪਖਵਾੜਾ ਮੁਹਿੰਮ ਤਹਿਤ ਪਿੰਡ ਜੇਠੂਕੇ 'ਚ ਭਾਜਪਾ ਵਲੋਂ ਬੂਟੇ ਲਗਾਏ -ਨਕੱਈ, ਮਲੂਕਾ, ਸੋਢੀ ਰਹੇ ਹਾਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।