22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਦੇ ਸਮੂਹ ਡਿਗਰੀ ਕਾਲਜ 23 ਸਤੰਬਰ ਨੂੰ 'ਵਿਸ਼ਵ ਪੰਜਾਬੀ ਦਿਵਸ' ਵਜੋਂ ਮਨਾਉਣ- ਚੱਠਾ

ਅਜੀਤ ਡੈਸਕ 22-09-2025
ਰਾਮਪੁਰਾ ਫੂਲ, 21 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਆਪਣਾ ਪੰਜਾਬ ਫਾਉਂਡੇਸ਼ਨ ਵਲੋਂ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਸੰਸਾਰ ਭਰ ਵਿਚ ਪੰਜਾਬੀ ਬੋਲੀ ਦੇ ਮੁੱਢਲੇ ਕਵੀਆਂ ਵਿਚੋਂ ਮਹਾਨ ਕਵੀ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮਿਤੀ 23 ਸਤੰਬਰ ਨੂੰ ਸੰਸਾਰ ਭਰ ਵਿਚ 'ਵਿਸ਼ਵ ਪੰਜਾਬੀ ਦਿਵਸ' ਵਜੋਂ ਮਨਾਇਆ ਜਾਵੇਗਾ¢ ਇਸ ਸਬੰਧੀ ਅਨਏਡਿਡ ਡਿਗਰੀ ਕਾਲਜ ਐਸੋਸੀਏਸ਼ਨ (ਪੁਡਕਾ) ਦੇ ਪ੍ਰਧਾਨ ਅਤੇ ਫਤਹਿ ਗਰੁੱਪ ਰਾਮਪੁਰਾ ਦੇ ਚੇਅਰਮੈਨ ਐਸ.ਐਸ.ਚੱਠਾ ਨੇ ਕਿਹਾ ਕਿ ਪੰਜਾਬ ਦੀ ਡਿਗਰੀ ਕਾਲਜ ਐਸੋਸੀਏਸ਼ਨ ਇਸ ਇਤਿਹਾਸਕ ਫ਼ੈਸਲੇ ਦਾ ਸਵਾਗਤ ਕਰਦੀ ਹੈ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਫ਼ਰਜ਼ ਅਦਾ ਕਰਨ ਲਈ ਪੰਜਾਬ ਦੇ ਸਾਰੇ ਡਿਗਰੀ ਕਾਲਜਾਂ ਵਿਚ ਆਪਣੇ ਆਪਣੇ ਢੰਗ ਨਾਲ ਸੱਭਿਆਚਾਰਕ ਜਾਂ ਸਾਹਿਤਕ ਸਮਾਗਮ ਕਰਕੇ 23 ਸਤੰਬਰ ਦੇ ਦਿਨ ਨੂੰ 'ਵਿਸ਼ਵ ਪੰਜਾਬੀ ਦਿਵਸ' ਵਜੋਂ ਮਨਾਉਣ ਲਈ ਅਪੀਲ ਵੀ ਕਰਦੀ ਹੈ, ਕਿਉਂਕਿ ਬਾਬਾ ਫ਼ਰੀਦ ਜੀ ਪੰਜਾਬੀ ਦੇ ਮੁੱਢਲੇ ਮਹਾਨ ਕਵੀਆਂ ਵਿਚੋਂ ਸਨ¢ ਭਾਵੇਂ ਕਿ ਵੱਖ ਯੂਨੈਸਕੋ ਵਲੋਂ ਮਾਂ-ਬੋਲੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ¢ ਇਸੇ ਦਿਨ ਹੀ ਅੰਤਰ-ਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ ਪਰ ਪੰਜਾਬੀਆਂ ਵਲੋਂ ਆਪਣੀ ਮਾਂ ਬੋਲੀ ਲਈ ਆਪਣਾ ਕੋਈ 'ਵਿਸ਼ਵ ਪੰਜਾਬੀ ਦਿਵਸ' ਨਿਸ਼ਚਤ ਨਹੀਂ ਸੀ¢ ਉਨ੍ਹਾਂ ਕਿਹਾ ਪੰਜਾਬੀਆਂ ਨੇ ਦੁਨੀਆਂ ਦੇ ਹਰ ਖੇਤਰ ਵਿਚ ਆਪਣੇ ਗੀਤ, ਸੰਗੀਤ, ਸੱਭਿਆਚਾਰ, ਕਾਮਯਾਬੀ ਅਤੇ ਚੜ੍ਹਦੀ ਕਲਾ ਦੇ ਜੀਵਨ ਦਾ ਡੰਕਾ ਵਜਾਇਆ ਹੋਇਆ ਹੈ¢ ਅੱਜ ਦੁਨੀਆ ਦੇ ਬਿਹਤਰੀਨ ਏਅਰਪੋਰਟਾਂ ਉੱਪਰ ਪੰਜਾਬੀ ਵਿਚ ਸੂਚਕ ਬੋਰਡ ਲੱਗੇ ਹਨ¢ ਆਪਣਾ ਪੰਜਾਬ ਫਾਊਾਡੇਸ਼ਨ ਦੇ ਪ੍ਰਧਾਨ ਡਾ.ਜਗਜੀਤ ਸਿੰਘ ਧੂਰੀ ਨੇ ਬੁੱਧੀਜੀਵੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ 'ਵਿਸ਼ਵ ਪੰਜਾਬੀ ਦਿਵਸ' ਮੌਕੇ ਪੰਜਾਬੀ ਬੋਲੀ, ਭਾਸ਼ਾ, ਪੰਜਾਬੀ ਸੱਭਿਆਚਾਰ, ਪੰਜਾਬੀ ਪਹਿਰਾਵੇ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਪੰਜਾਬੀ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਅੱਗੇ ਆ ਸਕੇ¢
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮਨਰੇਗਾ ਕੰਮਾਂ ਦੀ ਮੁੜ ਬਹਾਲੀ ਦਾ ਮਤਾ ਪਾਸ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।