31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨਗਰ ਨਿਗਮ ਸਫ਼ਾਈ ਕਰਮਚਾਰੀਆਂ ਵਲੋਂ ਨਿਗਮ ਦੇ ਕਲਰਕ ਖ਼ਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 24-09-2025

ਬਠਿੰਡਾ, 23 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ ਸਫ਼ਾਈ ਕਰਮਚਾਰੀਆਂ ਵਲੋਂ ਨਿਗਮ 'ਚ ਤੈਨਾਤ ਇਕ ਕਲਰਕ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਸਫ਼ਾਈ ਕਰਮਚਾਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਨੇ ਕਲਰਕ ਉਪਰ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ, ਹਾਜ਼ਰੀ ਠੀਕ ਕਰਨ ਬਦਲੇ ਪੈਸੇ ਲੈਣ, ਮੁਲਾਜ਼ਮਾਂ ਨੂੰ ਵੱਧ ਵਿਆਜ 'ਤੇ ਪੈਸੇ ਦਿਵਾਉਣ ਦੇ ਦੋਸ਼ ਲਗਾਏ ਹਨ | ਉੱਧਰ ਨਿਗਮ 'ਚ ਤੈਨਾਤ ਕਲਰਕ ਦਾ ਕਹਿਣਾ ਸੀ ਕਿ ਸਫ਼ਾਈ ਕਰਮਚਾਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਵਲੋਂ ਜਾਣਬੱੁਝ ਕੇ ਉਸ ਤੋਂ ਗਲਤ ਕੰਮ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਸ ਨੂੰ ਜਾਣਬੱੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਕਰਮ ਵਿੱਕੀ ਨੇ ਦੱਸਿਆ ਕਿ ਨਿਗਮ 'ਚ 600 ਦੇ ਕਰੀਬ ਸਫ਼ਾਈ ਕਰਚਮਾਰੀ ਪੱਕੇ ਅਤੇ 700 ਦੇ ਕਰੀਬ ਸਫ਼ਾਈ ਕਰਮਚਾਰੀ ਕੱਚੇ ਰੱਖੇ ਹੋਏ ਹਨ ਪਰ ਜਦੋਂ ਕਰਮਚਾਰੀ ਹਰ ਮਹੀਨੇ 20 ਤਾਰੀਕ ਨੂੰ ਆਪਣੀ ਤਨਖਾਹ ਲੈਣ ਸਮੇਂ ਨਿਗਮ 'ਚ ਆਉਂਦੇ ਹਨ ਤਾਂ ਦਫ਼ਤਰ ਵਿਚ ਕਲਰਕ ਕੈਲਾਸ਼ ਸ਼ਰਮਾ ਵਲੋਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕੈਲਾਸ ਸ਼ਰਮਾ ਨੂੰ ਕਲਰਕ ਤੋਂ ਪ੍ਰਮੋਟ ਕਰਕੇ ਇੰਸਪੈਕਟਰ ਲਗਾਇਆ ਗਿਆ ਹੈ ਪਰ ਉਹ ਆਪਣੀ ਕੁਰਸੀ ਛੱਡਣ ਨੂੰ ਤਿਆਰ ਨਹੀਂ, ਇੱਥੋਂ ਤੱਕ ਕਿ ਸੈਲਰੀ ਸਲਿੱਪ ਬਣਾਉਣ, ਬਕਾਇਆ ਪੈਂਡਿੰਗ ਬਣਾਉਣ ਬਦਲੇ ਕਈ ਕਰਮਚਾਰੀਆਂ ਤੋਂ 500 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ | ਵਿਕਰਮ ਵਿੱਕੀ ਨੇ ਦੋਸ਼ ਲਗਾਏ ਕਿ ਅੱਜ ਉਹ ਕਲਰਕ ਕੈਲਾਸ਼ ਸ਼ਰਮਾ ਕੋਲ ਕੋਈ ਕੰਮ ਲਈ ਆਇਆ ਸੀ, ਤਾਂ ਉਸ ਨਾਲ ਦੁਰਵਿਹਾਰ ਕੀਤਾ ਗਿਆ ਹੈ | ਜਿਸ ਦੇ ਰੋਸ ਵਜੋਂ ਉਨ੍ਹਾਂ ਰੋਸ ਪ੍ਰਦਰਸ਼ਨ ਕੀਤਾ ਹੈ | ਉਧਰ ਇਸ ਮਾਮਲੇ ਸਬੰਧੀ ਨਿਗਮ 'ਚ ਤੈਨਾਤ ਕਲਰਕ ਕੈਲਾਸ਼ ਸ਼ਰਮਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਵਿਕਰਮ ਵਿੱਕੀ ਜੋ ਕਿ ਸਫ਼ਾਈ ਕਰਮਚਾਰੀ ਯੂਨੀਅਨ ਦਾ ਸਾਬਕਾ ਪ੍ਰਧਾਨ ਹੈ | ਕੁਝ ਹੀ ਦਿਨਾਂ 'ਚ ਨਿਗਮ ਸਫ਼ਾਈ ਕਰਮਚਾਰੀਆ ਦੀ ਚੋਣਾਂ ਹੋਣੀਆਂ ਹਨ, ਇਸ ਲਈ ਵਿਕਰਮ ਵਿੱਕੀ ਗੈਰ ਹਾਜ਼ਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ 'ਚ ਏ ਤੋਂ ਪੀ ਗਲਤ ਕੰਮ ਕਰਵਾਉਣ ਲਈ ਦਬਾਅ ਪਾ ਰਿਹਾ ਹੈ, ਗਲਤ ਕੰਮ ਤੋਂ ਉਸ ਨੇ ਮਨ੍ਹਾਂ ਕਰ ਦਿੱਤਾ ਸੀ | ਉਨ੍ਹਾਂ ਆਪਣੇ ਉਪਰ ਲੱਗੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਜੇਕਰ ਉਸ ਨੇ ਕਿਸੇ ਤੋਂ ਪੈਸੇ ਮੰਗੇ ਹਨ, ਤਾਂ ਉਹ ਸਾਬਤ ਕਰਨ | ਉਨ੍ਹਾਂ ਕਿਹਾ ਕਿ ਵਿਕਰਮ ਵਿੱਕੀ ਜਾਣਬੁਝ ਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ | ਕੈਲਾਸ ਸ਼ਰਮਾ ਨੇ ਕਿਹਾ ਕਿ ਉਸ ਨੇ ਇਸ ਮਾਮਲੇ 'ਚ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ |

ਪਿਛਲੀ ਖ਼ਬਰ ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਮੂਹਰੇ ਮੁੜ ਗਰਜੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਕਾਰਕੁੰਨ ਅਗਲੀ ਖ਼ਬਰ ਪਿਸਟਲ ਦੇ ਜ਼ੋਰ 'ਤੇ ਧਮਕਾਉਣ ਦਾ ਦੋਸ਼ 'ਚ ਤਿੰਨ ਜਣੇ ਗਿ੍ਫ਼ਤਾਰ-ਪਿਸਟਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।