31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਦਉੱਨਤ ਹੋਣ ਵਾਲੇ ਮੁਲਾਜ਼ਮਾਂ ਨੂੰ ਅਸ਼ੀਰਵਾਦ ਦਿੱਤਾ

ਗਿੱਦੜਬਾਹਾ, 30 ਅਗਸਤ (ਸ਼ਿਵਰਾਜ ਸਿੰਘ ਬਰਾੜ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਪੱਦਉਨਤ ਕੀਤਾ ਗਿਆ ਹੈ। ਇਸ ਲਈ ਗੁਰਮੀਤ ਸਿੰਘ ਖੁੱਡੀਆਂ ਵਲੋਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਹੈ।

ਅਜੀਤ ਡੈਸਕ 31-08-2026
ਗਿੱਦੜਬਾਹਾ, 30 ਅਗਸਤ (ਸ਼ਿਵਰਾਜ ਸਿੰਘ ਬਰਾੜ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਪੱਦਉਨਤ ਕੀਤਾ ਗਿਆ ਹੈ। ਇਸ ਲਈ ਗੁਰਮੀਤ ਸਿੰਘ ਖੁੱਡੀਆਂ ਵਲੋਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਗਿਆ ਹੈ। ਜਿਸ ਵਿਚ ਗੁਰਸ਼ਰਨ ਸਿੱਘ ਬਿੱਟੂ ਨੂੰ ਏ.ਐਸ.ਆਈ ਤੋਂ ਤਰੱਕੀ ਦੇ ਕਿ ਸਬ-ਇੰਸਪੈਕਟਰ, ਗੁਰਸੇਵਕ ਸਿੰਘ ਬਰਾੜ ਨੂੰ ਹੌਲਦਾਰ ਤੋਂ ਏ.ਐਸ.ਆਈ, ਅਰਸ਼ਦੀਪ ਸਿੰਘ ਨੂੰ ਵੀ ਏ.ਐਸ.ਆਈ ਬਣਾਇਆ ਗਿਆ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਕਤ ਮੁਲਾਜ਼ਮਾਂ ਨੂੰ ਜੋ ਤਰੱਕੀ ਮਿਲੀ ਹੈ ਉਹ ਇਸ ਕਾਬਿਲ ਸਨ, ਕਿਉਂਕਿ ਇਹ ਮੁਲਾਜ਼ਮ ਲੰਮੇ ਸਮੇਂ ਤੋਂ ਉਨ੍ਹਾਂ ਨਾਲ ਸੁਰੱਖਿਆ ਵਿਚ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਆ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹੋਇਆ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅਰਦਾਸ ਕਰਦਾ ਹਾਂ। ਇਸ ਮੌਕੇ ਗੁਰਬਾਜ ਸਿੰਘ ਬਣਵਾਲਾ, ਟੋਜੀ ਲੰਬੀ, ਗੁਰਦਾਸ ਸਿੰਘ ਧਾਲੀਵਾਲ, ਗੁਰਬਾਜ ਸਿੰਘ ਪੀ.ਏ, ਦਰਸ਼ਨ ਸਿੰਘ ਥਰਾਜਵਾਲਾ ਸਰਪੰਚ ਪ੍ਰਤੀਨਿਧ, ਮਨਪ੍ਰੀਤ ਸਿੰਘ ਪੋਪੀ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਜਗਦੇਵ ਸਿੰਘ ਸਰਪੰਚ ਪ੍ਰਤੀਨਿਧ, ਚੇਤਨਪਾਲ ਸਿੰਘ, ਚਿਮਨਦੀਪ ਬਾਦਲ, ਖੁਸ਼ਵੀਰ ਸਿੰਘ, ਡਾ. ਜਗਰੂਪ ਸਿੰਘ ਲੰਬੀ ਆਦਿ ਨੇ ਵਧਾਈਆਂ ਦਿੱਤੀਆਂ ਹਨ।
ਪਿਛਲੀ ਖ਼ਬਰ ਫ਼ਰੀਦਕੋਟ ’ਚ ਮਿਸਲ ਸਤਲੁਜ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਮਿਸਲ ਸਤਲੁਜ ਪਾਰਟੀ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੀ ਆਵ... ਅਗਲੀ ਖ਼ਬਰ ਜਲ ਘਰ ਦੀਆਂ ਮੋਟਰਾਂ ਤੋਂ ਤਾਂਬੇ ਦੀ ਤਾਰ ਤੀਜੀ ਵਾਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।