31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਲ ਘਰ ਦੀਆਂ ਮੋਟਰਾਂ ਤੋਂ ਤਾਂਬੇ ਦੀ ਤਾਰ ਤੀਜੀ ਵਾਰ ਚੋਰੀ

ਦੋਦਾ, 30 ਅਗਸਤ (ਰਵੀਪਾਲ)-ਜਲ ਘਰ ਦੋਦਾ ’ਚ ਚੋਰ ਰਾਤ ਸਮੇਂ ਬਿਜਲੀ ਦੀਆਂ ਮੋਟਰਾਂ ਤੋਂ ਬੇਧੜਕ ਹੋ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰ ਕੇ ਲੈ ਗਏ। ਜਲ ਘਰ ਦੇ ਪ੍ਰਬੰਧਕ ਭਾਗ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਜਲ ਘਰ ’ਚੋ ਚੋਰਾਂ ਨੇ ਕੁਝ ਦਿਨ ਪਹਿਲਾ ਵੀ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਸਨ, ਜਿਸ ਤੋਂ ਬੇਧੜਕ ਹੋ ਕੇ ਇਸੇ ਮਹੀਨੇ ’ਚ ਦੂਜੀ ਵਾਰ ਚੋਰੀ ਨੂੰ ਅੰਜ਼ਾਮ ਦਿੱਤਾ ਹੈ।

ਅਜੀਤ ਡੈਸਕ 31-08-2026
ਦੋਦਾ, 30 ਅਗਸਤ (ਰਵੀਪਾਲ)-ਜਲ ਘਰ ਦੋਦਾ ’ਚ ਚੋਰ ਰਾਤ ਸਮੇਂ ਬਿਜਲੀ ਦੀਆਂ ਮੋਟਰਾਂ ਤੋਂ ਬੇਧੜਕ ਹੋ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰ ਕੇ ਲੈ ਗਏ। ਜਲ ਘਰ ਦੇ ਪ੍ਰਬੰਧਕ ਭਾਗ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਜਲ ਘਰ ’ਚੋ ਚੋਰਾਂ ਨੇ ਕੁਝ ਦਿਨ ਪਹਿਲਾ ਵੀ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਸਨ, ਜਿਸ ਤੋਂ ਬੇਧੜਕ ਹੋ ਕੇ ਇਸੇ ਮਹੀਨੇ ’ਚ ਦੂਜੀ ਵਾਰ ਚੋਰੀ ਨੂੰ ਅੰਜ਼ਾਮ ਦਿੱਤਾ ਹੈ। ਜਿਸ ਦੀ ਸੂਚਨਾ ਪੰਚਾਇਤ ਨੇ ਪੁਲਿਸ ਚੌਂਕੀ ਦੋਦਾ ਨੂੰ ਦੇ ਦਿੱਤੀ ਹੈ। ਚੇਅਰਮੈਨ ਅਮਰੀਕ ਸਿੰਘ ਬਰਾੜ ਨੇ ਦੱਸਿਆ ਕਿ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਸਹਿਯੋਗ ਨਾਲ ਜਲ ਘਰ ’ਚ ਕੈਮਰੇ ਅਤੇ ਕੰਡੇਦਾਰ ਤਾਰ ਚਾਰਦੀਵਾਰੀ ’ਤੇ ਲਗਾਈ ਜਾਵੇਗੀ ਅਤੇ ਇਕ ਮਹੀਨੇ ਦੇ ਅੰਦਰ ਜਲ ਘਰ ਦੀ ਦਿਖ ਬਦਲ ਦਿੱਤੀ ਜਾਵੇਗੀ। ਲੋਕਾਂ ਨੇ ਦੱਸਿਆ ਕਿ ਇਸ ਘਟਨਾ ਨਾਲ ਸਾਰੇ ਪਿੰਡ ਦੀ ਪਾਣੀ ਸਪਲਾਈ ਬੰਦ ਹੋਣ ਕਰਕੇ ਹਾਹਾਕਾਰ ਮੱਚੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਕਰਕੇ ਅਤੇ ਧਰਤੀ ਹੇਠਲਾ ਪਾਣੀ ਨਾ ਵਰਤਣਯੋਗ ਕਾਰਨ ਪਾਣੀ ਤੋਂ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ ਅਤੇ 20 ਹਜ਼ਾਰ ਦੀ ਅਬਾਦੀ ਹੋਣ ਕਰਕੇ ਇਕ ਹੋਰ ਜਲਘਰ ਦੀ ਜ਼ਰੂਰਤ ਹੋਣ ਦੇ ਬਾਵਜੂਦ ਚੋਰ ਇਸ ਜਲ ਘਰ ਨੂੰੰ ਬੰਦ ਕਰਨ ’ਚ ਲੱਗੇ ਹੋੋਏ ਹਨ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਜ਼ਿਆਦਾ ਹੋ ਰਹੀਆਂ ਚੋਰੀਆਂ ਨੂੰ ਠੱਲ ਪਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਦਉੱਨਤ ਹੋਣ ਵਾਲੇ ਮੁਲਾਜ਼ਮਾਂ ਨੂੰ ਅਸ਼ੀਰਵਾਦ ਦਿੱਤਾ ਅਗਲੀ ਖ਼ਬਰ ਐਸ.ਡੀ. ਸਕੂਲ ਵਿਖੇ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।