02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਸਕੂਲ (ਲੜਕੀਆਂ) ਵਿਖੇ ਵਾਤਾਵਰਣ ਸੰਬੰਧੀ ਜਾਗਰੂਕ ਸੈਮੀਨਾਰ ਕਰਵਾਇਆ

ਅਜੀਤ ਡੈਸਕ 18-10-2025
ਬਠਿੰਡਾ, 17 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਲ ਰੋਡ ਵਿਖੇ ਵਾਤਾਵਰਣ ਸੰਬੰਧੀ ਜਾਗਰੂਕ ਸੈਮੀਨਾਰ ਪਿੰ੍ਰਸੀਪਲ ਕੁਲਵਿੰਦਰ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਸੈਮੀਨਾਰ 'ਚ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸਾਇੰਸ ਅਧਿਆਪਕਾਵਾਂ ਸਹਿਤ ਉਤਸ਼ਾਹ ਪੂਰਨ ਭਾਗ ਲਿਆ | ਮੁੱਖ ਮਹਿਮਾਨ ਅਸ਼ੋਕ ਮਿੱਤਲ ਨੇ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਪ੍ਰਤੀ ਘੱਟ ਕਰਨ ਦੀ ਲੋੜ ਸਬੰਧੀ ਉਪਾਵਾਂ ਬਾਰੇ ਚਰਚਾ ਕੀਤੀ | ਮੁੱਖ ਥੀਮ 'ਨਾ ਵਰਤੋਂ, ਘੱਟ ਵਰਤੋਂ, ਦੋਬਾਰਾ ਵਰਤੋਂ, ਮੁਰੰਮਤ ਕਰੋ ਅਤੇ ਪੁਨਰ ਚੱਕਰ' ਸੀ | ਇਸ ਸੈਮੀਨਾਰ 'ਚ ਵਿਦਿਆਰਥੀਆਂ ਦੀ ਮਦਦ ਨਾਲ ਧਰਤੀ,ਪਾਣੀ, ਬਿਜਲੀ, ਇੰਧਣ ਅਤੇ ਪਟਰੋਲ ਦੀ ਸੁਚੱਜੀ ਵਰਤੋਂ ਦੇ ਵੱਖ-ਵੱਖ ਢੰਗ ਤਰੀਕਿਆਂ 'ਤੇ ਚਾਨਣਾ ਪਾਇਆ | ਸ਼ੋਰ ਪ੍ਰਦੂਸ਼ਣ ਘੱਟ ਕਰਨ ਅਤੇ ਪੋਲੀਥੀਨ ਦੇ ਲਿਫਾਫੇ ਦੀ ਥਾਂ ਕੱਪੜੇ ਦਾ ਥੈਲਾ ਵਰਤਣ ਬਾਰੇ ਜੋਰ ਪਾਇਆ | ਪਾਣੀ ਦੀਆਂ ਖਾਲੀ ਬੋਤਲਾਂ ਦੀ ਮੁੜ ਵਰਤੋਂ ਦੇ ਕਈ ਉਪਾਅ ਦੱਸੇ | ਖਾਲੀ ਬੋਤਲ ਤੋਂ ਬਣਾਇਆ ਸਵੈ ਸੰਚਿਤ ਪੌਦਾ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ ਸੀ | ਉਨ੍ਹਾਂ ਦੱਸਿਆ ਕਿ ਬੋਤਲ ਤੋਂ ਤਿਆਰ ਕੀਤੇ ਗਮਲੇ ਦੇ ਪੌਦਿਆਂ ਨੂੰ ਮਹੀਨੇ 'ਚ ਸਿਰਫ਼ ਦੋ ਵਾਰ ਪਾਣੀ ਦੇਣ ਦੀ ਲੋੜ ਹੈ | ਛੱਤ 'ਤੇ ਰੱਖਣ ਨਾਲ ਸਲ੍ਹਾਬ ਨਹੀ ਆਉਂਦੀ | ਗੰਧਲੇ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵਿਅਕਤੀਗਤ ਕੀਤੇ ਜਾ ਸਕਣ ਵਾਲੇ ਉਪਰਾਲਿਆਂ 'ਤੇ ਜੋਰ ਦਿੱਤਾ | ਇਸ ਮੌਕੇ ਜਸਪ੍ਰੀਤ ਕੌਰ, ਨਵਨੀਤ, ਅਮਨਦੀਪ ਸਿੰਘ, ਅਸ਼ੋਕ ਮਾਲਵਾ, ਸੁਰਿੰਦਰ, ਦਿਨੇਸ਼ ਬੱਲੂਆਣਾ, ਵਿਸ਼ਣੂ,ਵੀਨਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੇਖ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਬਣੇ ਮਹੰਤ ਵਿਵੇਕਾਨੰਦ ਦਾ ਸਨਮਾਨ ਅਗਲੀ ਖ਼ਬਰ ਜਗਰੂਪ ਸਿੰਘ ਰੂਪੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।