ਕੋਟਫੱਤਾ, 17 ਅਕਤੂਬਰ (ਰਣਜੀਤ ਸਿੰਘ ਬੁੱਟਰ): ਮਹੰਤ ਵਿਵੇਕਾਨੰਦ ਗੱਦੀ ਨਸ਼ੀਨ ਡੇਰਾ ਬਾਬਾ ਬਹਾਲਦਾਸ ਜੱਸੀ ਪੌ ਵਾਲੀ ਦੇ ਭੇਖ ਮਹਾ ਮੰਡਲ ਪੰਜਾਬ ਦੇ ਪ੍ਰਧਾਨ ਬਣਨ ਤੋਂ ਬਾਅਦ ਜੱਸੀ ਪੌ ਵਾਲੀ ਪੁੱਜਣ ਤੇ ਪਿੰਡ ਦੀ ਪੰਚਾਇਤ, ਗੁਰਦੁਆਰਾ ਕਮੇਟੀ ਤੇ ਬਾਬਾ ਬਹਾਲ ਦਾਸ ਕਲੱਬ ਵਲੋਂ ਸਰਪੰਚ ਮਨਿੰਦਰ ਕੌਰ ਦੇ ਪਤੀ ਗੁਰਵਿੰਦਰ ਸਿੰਘ ਦੰਦੀਵਾਲ ਦੀ ਅਗਵਾਈ 'ਚ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਪ੍ਰਧਾਨ ਚੁਣਨ ਤੇ ਵਧਾਈ ਦਿੱਤੀ | ਇਸ ਮੌਕੇ ਪੰਚ ਗੁਰਮੀਤ ਸਿੰਘ ਜੈਲਦਾਰ, ਪੰਚ ਪਿ੍ਤਪਾਲ ਸਿੰਘ ਕਾਲਾ, ਪੰਚ ਸੁਖਜੀਤ ਸਿੰਘ ਨੰਬਰਦਾਰ, ਹਰਫੂਲ ਸਿੰਘ ਪੰਚ, ਬਲੌਰ ਸਿੰਘ ਪੰਚ, ਗੁਰਵਿੰਦਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਬਲਜੀਤ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਕਲੱਬ ਪ੍ਰਧਾਨ ਹਰਜਿੰਦਰ ਸਿੰਘ, ਗੁਰਦੁਆਰਾ ਖ਼ਜ਼ਾਨਚੀ ਤੇਜਿੰਦਰ ਸਿੰਘ ਤੇਲੂ, ਗੁਰਚਰਨ ਸਿੰਘ ਸੈਕਟਰੀ, ਗੁਰਜੰਟ ਸਿੰਘ ਸਾਬਕਾ ਸਰਪੰਚ, ਰਾਜਾ ਸਿੰਘ ਅÏਲਖ, ਭੁਪਿੰਦਰ ਚੌਹਾਨ, ਪਰਮਿੰਦਰ ਦੰਦੀਵਾਲ, ਨਛੱਤਰ ਦੰਦੀਵਾਲ, ਗੁਰਦੀਪ ਸਿੰਘ ਗਿੱਲ ਸਾਬਕਾ ਪੰਚ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ |