ਨਥਾਣਾ, 17 ਅਕਤੂਬਰ (ਗੁਰਦਰਸ਼ਨ ਲੁੱਧੜ): ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਖੇ ਸਿੱਖਣ ਸੁਧਾਰ ਪ੍ਰੋਗਰਾਮ ਤਹਿਤ ਛੇਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਅੰਦਰ ਪ੍ਰਯੋਗ ਆਧਾਰਿਤ ਸਿੱਖਣ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਅਤੇ ਕੰਮ ਕਰਕੇ ਸਿੱਖਣ ਦੀ ਪ੍ਰਕਿਰਿਆ ਦੇ ਸਿਧਾਂਤ ਦੀ ਵਰਤੋਂ ਕਰਕੇ ਵਿਦਿਆਰਥੀਆਂ ਵਲੋਂ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਵਿਚ ਦਿਲਚਸਪੀ ਪੈਦਾ ਕਰਨ ਲਈ ਵਿੱਦਿਅਕ ਮੇਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਉੱਪਰ ਮਾਡਲ, ਚਾਰਟ, ਕਿਰਿਆ ਆਧਾਰਿਤ ਕਿਰਿਆਵਾਂ ਆਦਿ ਰਾਹੀਂ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਸੌਖਾ ਬਣਾਉਂਦੇ ਹੋਏ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਮੇਲੇ ਵਿਚ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਪਰਸਨ ਸੁਮਨਪ੍ਰੀਤ ਕੌਰ ਅਤੇ ਸਮੂਹ ਮੈਂਬਰਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਵੇਖੀਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਸਕੂਲ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਨੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਆਪਣੇ ਵਿਸ਼ਾ ਅਧਿਆਪਕਾਂ ਦੀ ਅਗਵਾਈ ਅਧੀਨ ਮੁੱਖ ਰੂਪ ਵਿਚ ਪ੍ਰਯੋਗ ਆਧਾਰਿਤ ਸਿੱਖਣ ਕਿਰਿਆਵਾਂ ਰਾਹੀਂ ਪ੍ਰਭਾਵਸ਼ਾਲੀ ਮੇਲਾ ਲਗਾਉਣ ਅਤੇ ਇਨ੍ਹਾਂ ਦੀ ਬਾਖ਼ੂਬੀ ਪੇਸ਼ਕਾਰੀ ਕਰਨ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਸਕੂਲ ਦੇ ਮੀਡੀਆ ਇੰਚਾਰਜ ਡਾ. ਰਣਜੋਧ ਸਿੰਘ, ਲੈਕਚਰਾਰ ਅਰਥਸ਼ਾਸਤਰ ਨੇ ਦੱਸਿਆ ਕਿ ਅਧਿਆਪਕਾਂ ਦੀ ਟੀਮ ਦੁਆਰਾ ਮੇਲੇ ਪ੍ਰੋਗਰਾਮ 'ਚ ਪੇਸ਼ ਕੀਤੀਆਂ ਸਮੂਹ ਕਿਰਿਆਵਾਂ ਦਾ ਮੁਲਾਂਕਣ ਕਰਕੇ, ਪੁਰਾਤਨ ਸੱਭਿਆਚਾਰ, ਚੋਣ ਪ੍ਰਕਿਰਿਆ, ਅਰਥਵਿਵਸਥਾ ਦਾ ਵਾਸਤਵਿਕ ਪ੍ਰਵਾਹ ਮਾਡਲ, ਸੰਖਿਆ ਪ੍ਰਣਾਲੀ, ਦੇਸੀ ਮਹੀਨੇ, ਪਾਈਥਨ ਓਪਰੇਸ਼ਨ, ਇਲੈਕਟ੍ਰੀਕਲ ਟਰੀਟਮੈਂਟ, ਨਵੇਂ ਪਦਾਰਥਾਂ ਦੀ ਉਤਪਤੀ, ਧਰਤੀ ਦੀਆਂ ਵੱਖ-ਵੱਖ ਪਰਤਾਂ ਅਤੇ ਰਾਸ਼ਟਰੀ ਪ੍ਰਤੀਕ ਸਿਰਲੇਖਾਂ ਅਧੀਨ ਕਿਰਿਆਵਾਂ ਦੀ ਵਧੀਆ ਪੇਸ਼ਕਾਰੀਆਂ ਲਈ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਤਿਆਰੀ ਕਰਵਾਈ ਗਈ | ਇਸ ਸਮੇਂ ਲੈਕਚਰਾਰ ਮਨਜੋਤ ਕੌਰ, ਚਮਕੌਰ ਸਿੰਘ, ਗਲੋਰੀ, ਸੁਖਵਿੰਦਰ ਕੌਰ, ਵਿਪਨ ਕੁਮਾਰ, ਜਗਜੀਤ ਸਿੰਘ, ਮੀਨੂੰ ਗਰਗ, ਰਮਨਦੀਪ ਕੌਰ, ਸੀਮਾ ਰਾਣੀ, ਗੁਰਜੋਤ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ, ਰੂਬੀ ਮਹਿਤਾ, ਅਨੀਤਾ ਰਾਣੀ, ਜਰਨੈਲ ਸਿੰਘ, ਕਿਰਨਜੀਤ ਕੌਰ, ਮੈਡਮ ਕਰੁਣਾ, ਸੰਤੋਸ਼ ਕੁਮਾਰ, ਮੋਨਿਕਾ, ਰਚਨਾ, ਰਾਜਪ੍ਰੀਤ ਕੌਰ, ਅੰਮਿ੍ਤਪਾਲ ਸਿੰਘ ਅਤੇ ਗੁਰਸ਼ਰਨ ਕੌਰ ਵੀ ਹਾਜ਼ਰ ਸਨ |