02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦਾਖਾ ਪੁਲਿਸ ਵਲੋਂ ਪੋਸਤ (ਡੋਡਿਆਂ) ਸਮੇਤ ਰਾਜੂ ਸਾਹਨੀ ਗਿ੍ਫ਼ਤਾਰ

ਅਜੀਤ ਡੈਸਕ 19-06-2025
ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਵਲੋਂ ਲੁਧਿਆਣਾ ਦਿਹਾਤੀ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦੇ ਆਦੇਸ਼ਾਂ 'ਤੇ ਅਮਲ ਕਰਦਿਆਂ ਆਪਣੀ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਖਾਸਕਰ ਨਸ਼ਾ ਤਸਕਰਾਂ ਖ਼ਿਲਾਫ਼ ਚੌਕਸ ਰਹਿਣ ਵਾਲੇ ਨਿਰਦੇਸ਼ਾਂ ਹੇਠ ਮਾਡਲ ਥਾਣਾ ਦਾਖਾ ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਦੀ ਪੁਲਿਸ ਪਾਰਟੀ ਨੇ ਨਸ਼ਾ ਤਸਕਰਾਂ ਦੀ ਗਿ੍ਫ਼ਤਾਰੀ ਲਈ ਚੌਕਸੀ ਵਧਾਈ ਹੋਈ ਹੈ | ਥਾਣੇਦਾਰ ਗੁਰਮੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਕੈਲਪੁਰ ਤੋਂ ਮੰਡਿਆਣੀ ਸੂਆ ਰੋਡ'ਤੇ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ | ਉਕਤ ਵਿਅਕਤੀ ਨੇ ਪੁਲਿਸ ਨੂੰ ਆਪਣੀ ਪਹਿਚਾਣ ਰਾਜੂ ਸਾਹਨੀ ਮੂਲ ਵਾਸੀ ਬਿਹਾਰ ਹਾਲ ਵਾਸੀ ਹੈਬੋਵਾਲ (ਲੁਧਿਆਣਾ) ਦੱਸੀ | ਪੁਲਿਸ ਵਲੋਂ ਸਾਹਨੀ ਕੋਲ ਫੜੇ ਹੋਏ ਪੈਕੇਟ ਦੀ ਚੈਕਿੰਗ ਕੀਤੀ ਤਾਂ ਉਸ ਵਿਚ ਭੁੱਕੀ ਚੂਰਾ (ਪੋਸਤ) ਪਾਇਆ ਗਿਆ | ਮੋਟਰਸਾਈਕਲ ਨੰਬਰ ਪੀ.ਬੀ. 10 ਐੱਚ.ਐਕਸ-9128 ਸਮੇਤ ਰਾਜੂ ਸਾਹਨੀ ਨੂੰ ਪੁਲਿਸ ਵਲੋਂ ਥਾਣਾ ਦਾਖਾ ਲਿਆ ਕੇ ਪੋਸਤ ਦਾ ਵਜ਼ਨ ਕੀਤਾ ਤਾਂ 6 ਕਿੱਲੋਗ੍ਰਾਮ ਪਾਇਆ ਗਿਆ | ਥਾਣੇਦਾਰ ਗੁਰਮੀਤ ਸਿੰਘ ਵਲੋਂ ਐੱਨ.ਡੀ.ਪੀ.ਐੱਸ ਐਕਟ ਦੀ ਧਾਰਾ 15, 25, 61, 85 ਤਹਿਤ ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀ ਦਾ ਮੈਡੀਕਲ ਕਰਵਾਉਣ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ |
ਪਿਛਲੀ ਖ਼ਬਰ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਹਰੇਕ ਵਿਅਕਤੀ ਨੂੰ ਬੂਟਾ ਲਗਾਉਣਾ ਚਾਹੀਦਾ ਹੈ-ਬਾਬਾ ਦਰਸ਼ਨ ਸਿੰਘ <br/> ਅਗਲੀ ਖ਼ਬਰ ਵਿਕਸਿਤ ਭਾਰਤ ਦਾ ਅੰਮਿ੍ਤ ਕਾਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਕਿਸਾਨ ਮੋਰਚੇ ਦੇ ਆਗੂਆਂ ਨਾਲ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।