02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵਿਕਸਿਤ ਭਾਰਤ ਦਾ ਅੰਮਿ੍ਤ ਕਾਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ <br/>

ਅਜੀਤ ਡੈਸਕ 19-06-2025
ਖਡੂਰ ਸਾਹਿਬ, 18 ਜੂਨ (ਰਸ਼ਪਾਲ ਸਿੰਘ ਕੁਲਾਰ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਚੱਜੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਦੇਸ਼ ਨੂੰ ਸੇਵਾ ਸੁਸਾਸ਼ਨ ਅਤੇ ਗ਼ਰੀਬ ਕਲਿਆਣ ਲਈ ਲਗਾਤਾਰ ਪਿਛਲੇ 11 ਸਾਲ ਤੋਂ ਕੀਤੇ ਬੇਮਿਸਾਲ ਕੰਮਾਂ ਤੋਂ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਭਾਜਪਾ ਵਲੋਂ ਪੂਰੇ ਦੇਸ਼ ਅੰਦਰ ਜਨਤਕ ਪ੍ਰੋਗਰਾਮ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਰਕਲ ਖਡੂਰ ਸਾਹਿਬ ਦੇ ਕਿਸਾਨ ਮੋਰਚਾ ਪ੍ਰਧਾਨ ਲਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂਈ ਦੀ ਪ੍ਰੇਰਨਾ ਸਦਕਾ ਸਰਕਲ ਖਡੂਰ ਸਾਹਿਬ ਦੇ ਕਿਸਾਨ ਮੋਰਚੇ ਦੇ ਸੈਂਕੜੇ ਆਗੂਆਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਕਿਸਾਨ ਆਗੂਆਂ ਨਾਲ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੰਧੂ ਨੇ ਕਿਹਾ ਕਿ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ, ਇੱਥੋਂ ਦੇ ਲੋਕਾਂ ਦਾ ਰੁਜ਼ਗਾਰ, ਆਮਦਨ ਅਤੇ ਜਨ ਜੀਵਨ ਬਹੁਤਾਂਤ ਵਿਚ ਖੇਤੀ 'ਤੇ ਹੀ ਨਿਰਭਰ ਹੈ, ਪਰ ਇੱਥੇ ਪਿਛਲੇ ਲੰਬੇ ਸਮੇਂ ਤੋਂ ਖੇਤਰੀ ਪਾਰਟੀਆਂ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਖਤਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਉਲਟਾ ਆਪਣੀ ਰਾਜਨੀਤੀ ਚਮਕਾਉਣ ਲਈ ਕੇਂਦਰ ਤੇ ਝੂਠੇ ਇਲਜਾਮ ਲਗਾਏ ਜਾਂਦੇ ਰਹੇ, ਪਰ ਹੁਣ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਵਰਗ ਜਾਗਰੂਕ ਹੋ ਚੁੱਕਾ ਹੈ ਕਿ ਦੇਸ਼ ਅੰਦਰ ਬਾਕੀ ਸੂਬਿਆਂ ਅੰਦਰ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੋਂ ਦਾ ਹਰ ਵਰਗ ਚਾਹੇ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਆਦਿ ਸਾਰੇ ਹੀ ਸੁੱਖ ਸ਼ਾਂਤੀ ਦੀ ਜਿੰਦਗੀ ਬਤੀਤ ਕਰ ਰਹੇ ਹਨ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਭਾਜਪਾ ਦੀ ਸਰਕਾਰ ਬਿਨਾਂ ਭੇਦਭਾਵ ਦੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਯਕੀਨ ਬਣਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਆਪਾਂ ਵੀ ਪੰਜਾਬ ਨਿਵਾਸੀ ਪੰਜਾਬ ਦੀ ਵਾਗਡੋਰ ਭਾਜਪਾ ਨੂੰ ਦੇਈਏ ਤਾਂ ਜੋ ਕਰਜੇ ਦੇ ਬੋਝ ਹੇਠ ਦੱਬਿਆ ਪੰਜਾਬ ਨਿਕਲ ਸਕੇ ਅਤੇ ਇੱਥੋਂ ਦਾ ਕਿਸਾਨ ਮਜਦੂਰ ਵਰਗ ਬਿਨਾਂ ਕਿਸੇ ਬੋਝ ਦੇ ਆਪਣੀ ਖੇਤੀ ਤੇ ਕਾਰੋਬਾਰ ਕਰ ਸਕੇ | ਇਸ ਮੌਕੇ ਤੇ ਇਕੱਤਰ ਸਾਰੇ ਹੀ ਕਿਸਾਨ-ਮਜ਼ਦੂਰ ਵਰਗ ਦੇ ਸੈਂਕੜੇ ਪਾਰਟੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਅਤੇ ਖੁਸ਼ ਹੋ ਕੇ ਭਾਜਪਾ ਲਈ ਹੋਰ ਮਜ਼ਬੂਤੀ ਨਾਲ ਕੰਮ ਕਰਨ, ਲੋਕ ਸੇਵਾ ਵਿਚ ਹਾਜ਼ਰ ਰਹਿਣ ਅਤੇ ਹਰ ਵਰਗ ਦੇ ਲੋਕਾਂ ਨੂੰ ਭਾਜਪਾ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲਈ ਜਾਗਰੂਕ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਖਡੂਰ ਸਾਹਿਬ ਹਲਕੇ ਅੰਦਰ ਕਿਸੇ ਵਰਗ ਨੂੰ ਵੀ ਗੁੰਮਰਾਹ ਨਹੀਂ ਹੋਣ ਦਿੱਤਾ ਜਾਵੇਗਾ ਸਾਰੇ ਲੋਕਾਂ ਨੂੰ ਸੱਚੀ ਅਤੇ ਸੁੱਚੇ ਤਰੀਕੇ ਨਾਲ ਕੰਮ ਕਰਨ ਵਾਲੀ ਭਾਜਪਾ ਨਾਲ ਜੋੜ ਕੇ ਵੱਡਾ ਬਹੁਮਤ ਦੇ ਕੇ ਖਡੂਰ ਸਾਹਿਬ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਨੂੰ ਵਿਧਾਨ ਸਭਾ ਭੇਜਿਆ ਜਾਵੇਗਾ ਤਾਂ ਜੋ ਕੇਂਦਰ ਤੋਂ ਆਉਂਦੀ ਇਕ-ਇਕ ਸਹੂਲਤ ਲੋਕਾਂ ਨੂੰ ਮਿਲਣ ਵਿਚ ਕੋਈ ਦਿੱਕਤ ਨਾ ਆਵੇ | ਇਸ ਮੌਕੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਾਪੂਈ ਨੇ ਸਰਕਲ ਖਡੂਰ ਸਾਹਿਬ ਤੋਂ ਆਏ ਕਿਸਾਨ ਮੋਰਚੇ ਦੇ ਸਾਰੇ ਹੀ ਕਿਸਾਨ ਮਜ਼ਦੂਰ ਪਾਰਟੀ ਵਰਕਰਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਇੱਕੋ ਇਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਹਰ ਇਕ ਵਰਕਰ ਦਾ ਮਾਨ ਸਨਮਾਨ ਬਹਾਲ ਰੱਖਦੀ ਹੈ, ਇਸ ਲਈ ਭਾਜਪਾ ਦੇ ਪਰਿਵਾਰ ਵਿਚ ਆਉਣ ਤੇ ਕਿਸੇ ਵੀ ਕਿਸਾਨ ਮਜ਼ਦੂਰ ਸਾਥੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਸਮੁੱਚੀ ਜ਼ਿਲ੍ਹਾ ਟੀਮ ਆਪਣੇ ਪਾਰਟੀ ਵਰਕਰ ਨਾਲ ਡੱਟ ਕੇ ਖੜੀ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਮੁੰਡਾਪਿੰਡ, ਐੱਸ. ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਜੀਓਬਾਲਾ, ਸਰਕਲ ਪ੍ਰਧਾਨ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਸਰਕਲ ਪ੍ਰਧਾਨ ਕੁਲਦੀਪ ਸਿੰਘ, ਸਰਕਲ ਪ੍ਰਧਾਨ ਨਰਿੰਦਰ ਸਿੰਘ, ਜ਼ਿਲ੍ਹਾ ਸਕੱਤਰ ਹਰਮਨਜੀਤ ਸਿੰਘ ਕੱਲਾ, ਸੀਨੀਅਰ ਪਵਨ ਦੇਵਗਨ, ਨੌਜਵਾਨ ਆਗੂ ਪਰਮਜੀਤ ਸਿੰਘ ਮਾਨ, ਮਹਿੰਦਰ ਸਿੰਘ ਫੌਜੀ, ਰਣਜੀਤ ਸਿੰਘ ਚੋਹਲਾ ਸਾਹਿਬ ਖੁਰਦ, ਸੀਨੀਅਰ ਆਗੂ ਸੁਭਾਸ਼ ਬਾਠ, ਰਣਜੀਤ ਸਿੰਘ ਗਿੱਲ ਵੜੈਚ, ਬਚਿੱਤਰ ਸਿੰਘ ਅਲਾਵਲਪੁਰ, ਅੰਸ਼ਦੀਪ ਸਿੰਘ ਨੌਰੰਗਾਬਾਦ, ਪ੍ਰਗਟ ਸਿੰਘ ਬਾਠ, ਕਰਤਾਰ ਸਿੰਘ, ਬਾਬਾ ਮੱਖਣ ਸਿੰਘ ਖਡੂਰ ਸਾਹਿਬ, ਕੰਵਲਜੀਤ ਸਿੰਘ ਛਾਪੜੀ ਸਾਹਿਬ, ਨਿਰਮਲ ਸਿੰਘ ਛਾਪੜੀ ਸਾਹਿਬ, ਦਿਆਲ ਸਿੰਘ, ਗੁਰਦੀਪ ਸਿੰਘ, ਨਿਸ਼ਾਨ ਸਿੰਘ ਬ੍ਰਹਮਪੁਰਾ, ਇਕਬਾਲ ਸਿੰਘ ਰਾਹਲ ਚਾਹਲ, ਸਵਰਨ ਸਿੰਘ ਚੋਹਲਾ ਖੁਰਦ, ਸੁਰਜੀਤ ਸਿੰਘ ਮੁੰਡਾਪਿੰਡ, ਭੁਪਿੰਦਰ ਸਿੰਘ ਮੁੰਡਾਪਿੰਡ, ਵਰਜਿੰਦਰ ਕੌਰ ਚੋਹਲਾ ਸਾਹਿਬ, ਪਿ੍ਤਪਾਲ ਕੌਰ ਧੂੰਦਾ, ਬਿਮਲਾ ਮਹੱਲਾ ਚੰਡੀਗੜ, ਦਿਲਪ੍ਰੀਤ ਕੌਰ ਚੱਕ ਮਾਹਿਰ, ਮਨਜੀਤ ਕੌਰ ਛਾਪੜੀ ਸਾਹਿਬ, ਅਮਰਜੀਤ ਕੌਰ ਜਾਮਾਰਾਏ, ਸੁਖਵਿੰਦਰ ਕੌਰ ਬ੍ਰਹਮਪੁਰ, ਤਲਬੀਰ ਕੌਰ ਰਾਣੀਵਲਾਹ, ਕੁਲਵਿੰਦਰ ਕੌਰ ਚੰਬਾ ਕਲਾਂ ਤੋਂ ਇਲਾਵਾ ਸੈਂਕੜੇ ਕਿਸਾਨ ਮੋਰਚੇ ਦੇ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਪੋਸਤ (ਡੋਡਿਆਂ) ਸਮੇਤ ਰਾਜੂ ਸਾਹਨੀ ਗਿ੍ਫ਼ਤਾਰ ਅਗਲੀ ਖ਼ਬਰ ਅਮਰਜੀਤ ਸਿੰਘ ਮੂਕਰ ਦੀ ਯਾਦ 'ਚ ਪਰਿਵਾਰ ਵਲੋਂ 20 ਵਾਟਰ ਕੂਲਰ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।