02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅਮਰਜੀਤ ਸਿੰਘ ਮੂਕਰ ਦੀ ਯਾਦ 'ਚ ਪਰਿਵਾਰ ਵਲੋਂ 20 ਵਾਟਰ ਕੂਲਰ ਭੇਟ <br/>

ਅਜੀਤ ਡੈਸਕ 19-06-2025
ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਧੰਨ ਧੰਨ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਪੱਟੀ, ਜੋ ਕਿ ਪੱਟੀ ਸ਼ਹਿਰ ਵਿਚ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸੇਵਾਵਾਂ ਕਰਦੀ ਆ ਰਹੀ ਹੈ | ਅੱਤ ਦੀ ਗਰਮੀ ਵਿਚ ਲੋੜਵੰਦ ਪਰਿਵਾਰ ਜਿਨ੍ਹਾਂ ਕੋਲ ਸਾਫ਼ ਪਾਣੀ ਪੀਣ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਸੀ | ਉਨ੍ਹਾਂ ਪਰਿਵਾਰਾਂ ਦੀ ਪੜਤਾਲ ਕਰਕੇ ਉਨ੍ਹਾਂ ਨੂੰ ਕਾਰਡ ਜਾਰੀ ਕੀਤੇ ਗਏ, ਜਿਨ੍ਹਾਂ ਨੂੰ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਬੁਲਾ ਕੇ ਵਾਟਰ ਕੂਲਰ ਦਿੱਤੇ ਗਏ | ਇਨ੍ਹਾਂ ਕੂਲਰਾਂ ਦੀ ਸੇਵਾ ਗੁਰਪ੍ਰੀਤ ਸਿੰਘ ਰੂਬੀ ਮੀਕਿਸੰਗ ਵਾਲਿਆਂ ਨੇ ਆਪਣੇ ਪਿਤਾ ਅਮਰਜੀਤ ਸਿੰਘ ਦੀ ਯਾਦ ਵਿਚ ਸੁਸਾਇਟੀ ਨੂੰ ਵੀਹ ਕੂਲਰਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਸੁਸਾਇਟੀ ਨਾਲ ਨਵੇਂ ਜੁੜੇ ਮੈਂਬਰਾਂ ਗੁਰਪ੍ਰੀਤ ਸਿੰਘ ਰੂਬੀ, ਹਰਪ੍ਰੀਤ ਸਿੰਘ ਪ੍ਰੀਤ ਸ਼ੂਜ ਹਾਊਸ ਵਾਲੇ, ਵਰਿੰਦਰਪਾਲ ਸਿੰਘ ਲੁਧਿਆਣਾ, ਡਾ. ਗੁਰਸਰਨ ਸਿੰਘ ਰਵੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ, ਸਕੱਤਰ ਜੋਗਾ ਸਿੰਘ, ਗੁਰਦਿਆਲ ਸਿੰਘ ਰੇਲਵੇ, ਅਜੇਪਾਲ ਸਿੰਘ, ਡਾ. ਜਸਪਾਲ ਸਿੰਘ, ਰਜਵੰਤ ਸਿੰਘ ਬੈਂਕ ਵਾਲੇ, ਸੂਬੇਦਾਰ ਮਹਿਲ ਸਿੰਘ, ਧਰਮ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਕਾਕਾ ਤੇ ਇਸ਼ਮੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਕਸਿਤ ਭਾਰਤ ਦਾ ਅੰਮਿ੍ਤ ਕਾਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਕਿਸਾਨ ਮੋਰਚੇ ਦੇ ਆਗੂਆਂ ਨਾਲ ਮ... ਅਗਲੀ ਖ਼ਬਰ ਬੁਲਟ ਮਕੈਨਿਕ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।