ਪੱਟੀ, 18 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬੁਲਟ ਮਕੈਨਿਕ ਐਸੋੋਸੀਏਸ਼ਨ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਦਲਬੀਰ ਸਿੰਘ ਪੱਟੀ, ਚੇਅਰਮੈਨ ਬਲਵੀਰ ਸਿੰਘ ਲੋਹੀਆਂ ਖਾਸ ਅਤੇ ਮੁੱਖ ਸਲਾਹਕਾਰ ਮਨਪ੍ਰੀਤ ਸਿੰਘ ਸੰਧੂ ਬਠਿੰਡਾ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਕੰਮ ਕਾਰ ਪ੍ਰਤੀ ਅਤੇ ਆਲ ਪੰਜਾਬ ਦੇ ਮਕੈਨਿਕ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ਸੈਕਟਰੀ ਗੁਰਪ੍ਰੀਤ ਸਿੰਘ ਕੋਟਕਪੂਰਾ, ਵਾਈਸ ਸੈਕਟਰੀ ਕੰਵਲਜੀਤ ਸਿੰਘ ਕਲਸੀ, ਵਾਈਸ ਚੇਅਰਮੈਨ ਅਮਰੀਕ ਸਿੰਘ ਟੀਟੂ, ਵਾਈਸ ਪ੍ਰਧਾਨ ਮਨਜਿੰਦਰ ਸਿੰਘ ਤਰਨ ਤਾਰਨ, ਮੁੱਖ ਕੈਸ਼ੀਅਰ ਸੁਖਵਿੰਦਰ ਸਿੰਘ ਜਮਾਲਪੁਰੀਆ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਅੰਮਿ੍ਤਸਰ, ਸੁਖਵਿੰਦਰ ਸਿੰਘ ਰਾਣਾ ਮੁਕਤਸਰ ਸਾਹਿਬ, ਸਤਨਾਮ ਸਿੰਘ ਮੁਕਤਸਰ ਸਾਹਿਬ, ਰਮਨਦੀਪ ਸਿੰਘ ਬਠਿੰਡਾ, ਰਿੰਪੀ ਠਾਕੁਰ ਪਠਾਨਕੋਟ, ਮਨਪ੍ਰੀਤ ਸਿੰਘ ਭੱੁਲਰ ਪੱਟੀ, ਸਤਨਾਮ ਸਿੰਘ ਕਾਲਾ ਸੰਘਿਆ ਕਪੂਰਥਲਾ, ਨਗਿੰਦਰ ਸਿੰਘ ਸ਼ਾਹਕੋਟ, ਹਰਪ੍ਰੀਤ ਸਿੰਘ ਵਿਰਦੀ ਅੰਮਿ੍ਤਸਰ, ਸੰਨੀ ਢਿੱਲੋਂ ਅੰਮਿ੍ਤਸਰ, ਭੱਟੀ ਲੋਹੀਆਂ ਖਾਸ, ਜਸਕਰਨ ਲੋਹੀਆਂ ਖਾਸ, ਦਰਸ਼ਨ ਸਿੰਘ ਮੁਕਤਸਰ, ਰਾਜੀਵ ਗਰੋਵਰ, ਗੁਰਵਿੰਦਰ ਬਰਾੜ ਕੋਟਕਪੁਰਾ ਆਦਿ ਹਾਜ਼ਰ ਸਨ |