ਪੱਟੀ, 18 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)-ਸਬ ਡਵੀਜ਼ਨ ਪੱਟੀ ਦੇ ਨਜ਼ਦੀਕ ਪਿੰਡ ਧਾਰੀਵਾਲ ਵਿਖੇ ਧਾਲੀਵਾਲ ਭਾਈਚਾਰੇ ਦੇ ਵੱਡੇ ਵਡੇਰਿਆਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਸਲਾਨਾ ਜੋੜ ਮੇਲਾ ਅਤੇ ਕਬੱਡੀ ਸ਼ੋਅ ਮੈਚ ਸਮੂਹ ਧਾਲੀਵਾਲ ਭਾਈਚਾਰੇ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨਾਂ ਵਿਚ ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਬਾਬਾ ਸ਼ਿੰਦਰ ਸਿੰਘ ਫਤਹਿਗੜ੍ਹ ਸਭਰਾਵਾਂ ਵਾਲੇ, ਭਾਈ ਮੰਗਤ ਸਿੰਘ ਝਾੜ ਸਾਹਿਬ, ਗਿਆਨੀ ਅੰਗਰੇਜ਼ ਸਿੰਘ, ਨਿਸ਼ਕਾਮ ਕੀਰਤਨੀ ਜਥਾ ਭਾਈ ਸੁਖਵਿੰਦਰ ਸਿੰਘ ਧਾਲੀਵਾਲ, ਕਵੀਸ਼ਰ ਜੱਥਾ ਭਾਈ ਅਮਰਜੀਤ ਸਿੰਘ ਸਭਰਾ, ਗੁਰਚਰਨ ਸਿੰਘ ਚੰਨ ਧਾਲੀਵਾਲ, ਢਾਡੀ ਭਾਈ ਅਵਤਾਰ ਸਿੰਘ ਧਾਲੀਵਾਲ, ਭਾਈ ਸਤਨਾਮ ਸਿੰਘ ਲਾਲੂ ਘੁੰਮਣ ਦੇ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ, ਸਿੱਖ ਇਤਿਹਾਸ 'ਤੇ ਧਾਲੀਵਾਲ ਭਾਈਚਾਰੇ ਦੀ ਵਿਰਾਸਤ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਸਮੇਂ ਧਾਲੀਵਾਲ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ, ਉੱਘੇ ਖੇਡ ਪ੍ਰਮੋਟਰ ਪ੍ਰਭਜੋਤ ਸਿੰਘ ਪ੍ਰਭ ਧਾਲੀਵਾਲ ਨੇ ਧਾਲੀਵਾਲ ਭਾਈਚਾਰੇ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਤਨ, ਮਨ, ਧਨ ਨਾਲ ਵਧ ਚੜ੍ਹਕੇ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹੋਏ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਵਧਾਈ ਦਿੱਤੀ | ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਦੇ ਸੇਵਾਦਾਰਾਂ, ਸੇਵਕਾਂ ਵਲੋਂ ਗੁਰੂ ਕੇ ਲੰਗਰ ਭੰਡਾਰੇ, ਚਾਹ ਪਕੌੜੇ, ਮਠਿਆਈਆਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੀ ਸੇਵਾਵਾਂ ਚੜ੍ਹਦੀ ਕਲਾਂ ਤੇ ਸੇਵਾ ਭਾਵਨਾ ਨਾਲ ਨਿਭਾਈਆਂ ਗਈਆਂ, ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਬਹੁਤ ਵੱਡਾ ਕਬੱਡੀ ਸ਼ੋਅ ਬਾਬਾ ਭਜਾਣਾ ਸਾਹਿਬ ਕਬੱਡੀ ਕਲੱਬ ਅਤੇ ਘਰਿਆਲਾ ਕਬੱਡੀ ਕਲੱਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜੋ ਕਿ ਬਾਬਾ ਭਜਾਣਾ ਸਾਹਿਬ ਜੀ ਕਬੱਡੀ ਕਲੱਬ ਧਾਰੀਵਾਲ (ਕੋਚ ਕਾਲੂ ਭਲਵਾਨ) ਨੇ 35-32 ਅੰਕਾਂ ਦੇ ਫਰਕ ਨਾਲ ਘਰਿਆਲਾ ਕਲੱਬ ਨੂੰ ਹਰਾ ਕੇ ਜਿੱਤਿਆ | ਲੜਕੀਆਂ ਦੇ ਮੈਚ ਛੋਟੇ ਬੱਚਿਆਂ ਤੇ ਕਬੱਡੀ ਦੇ ਉੱਭਰਦੇ ਪਹਿਲਵਾਨਾਂ ਦੇ ਕਬੱਡੀ ਸ਼ੋਅ ਮੈਚ ਨੇ ਵੀ ਦਰਸ਼ਕਾਂ ਨੂੰ ਨੱਚਣ ਲਗਾ ਦਿੱਤਾ | ਪੰਜਾਬ ਦੀਆਂ ਵਿਰਾਸਤੀ ਪੇਂਡੂ ਖੇਡਾਂ ਦਾ ਪ੍ਰਦਰਸ਼ਨ ਵੀ ਖਿਡਾਰੀਆਂ ਵਲੋਂ ਕਰਕੇ ਪੁਰਾਤਨ ਪੰਜਾਬ ਦੇ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਕੇ ਵਿਲੱਖਣ ਰੰਗ ਬੰਨ੍ਹ ਦਿੱਤਾ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਬਾਬਾ ਭਜਾਣਾ ਸਾਹਿਬ ਜੀ ਮੇਲਾ ਸੇਵਾਦਾਰਾਂ ਵਲੋਂ ਨਗਦ ਇਨਾਮ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਬਾਬਾ ਭਜਾਣਾ ਸਾਹਿਬ ਜੀ ਕਬੱਡੀ ਕਲੱਬ ਧਾਰੀਵਾਲ ਦੇ ਕੋਚ ਦਵਿੰਦਰ ਸਿੰਘ ਕਾਲੂ ਭਲਵਾਨ ਨੂੰ ਗਹਿਲ ਸਿੰਘ ਧਾਲੀਵਾਲ ਨੇ ਨਗਦ ਰਾਸ਼ੀ ਅਤੇ ਐ?ਲ.ਈ.ਡੀ. ਦੇ ਕੇ ਸਨਮਾਨਿਤ ਕੀਤਾ ਗਿਆ ਕਬੱਡੀ ਮੈਚਾਂ ਦੀ ਕਮੈਂਟਰੀ ਹਰਦਿਆਲ ਸਿੰਘ ਸੁੱਗਾ, ਸ਼ੈਰੀ ਸਭਰਾ,ਹਰਪ੍ਰੀਤ ਕੌਰ ਕੋਟ ਈਸੇ ਖਾਂ, ਵਲੋਂ ਕੀਤੀ ਗਈ | ਇਸ ਮੌਕੇ ਗੁਰਦੁਆਰਾ ਬਾਬਾ ਭਜਾਣਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਜਸਬੀਰ ਸਿੰਘ ਰੱਬ, ਸਰਪੰਚ ਦਰਸ਼ਨ ਸਿੰਘ ਧਾਲੀਵਾਲ, ਸੂਬੇਦਾਰ ਗੁਰਸੇਵਕ ਸਿੰਘ ਭੂਰਾ ਕੋਹਨਾ, ਪ੍ਰਭਜੀ ਧਾਲੀਵਾਲ, ਸੰਦੀਪ ਸਿੰਘ, ਸਿਕੰਦਰ ਸਿੰਘ ਧਾਲੀਵਾਲ, ਮਹਿਲ ਸਿੰਘ, ਡਾ. ਗੁਰਦਿਆਲ ਸਿੰਘ, ਡਾ. ਸਾਹਿਬ ਸਿੰਘ, ਹਰਜਿੰਦਰ ਸਿੰਘ, ਰਛਪਾਲ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ, ਗੁਰਚਰਨ ਸਿੰਘ, ਗੁਰਭੇਜ ਸਿੰਘ, ਕੁਲਜੀਤ ਸਿੰਘ ਰੱਬ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਸਤਨਾਮ ਸਿੰਘ, ਅਜੈਪਾਲ ਸਿੰਘ, ਹਰਦੇਵ ਸਿੰਘ, ਲਾਲੀ ਸਿੱਧੂ ਨੱਥੂਚੱਕ, ਗੁਰਪਿਆਰ ਸਿੰਘ, ਗੁਰਨਾਜ਼ ਸਿੰਘ ਧਾਲੀਵਾਲ, ਮਾਨ ਸਾਬ, ਬਿੱਟੂ ਬੌਸ, ਮਨਪ੍ਰੀਤ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਿੰਘ ਮਿੱਠੂ, ਠੇਕੇਦਾਰ ਅਮਰੀਕ ਸਿੰਘ, ਸੁਲੱਖਣ ਸਿੰਘ, ਸਟੇਜ ਸਕੱਤਰ ਨਿਰਮਲ ਸਿੰਘ, ਕਬੱਡੀ ਕੋਚ ਦਵਿੰਦਰ ਸਿੰਘ ਕਾਲੂ ਭਲਵਾਨ ਅਤੇ ਵੱਡੀ ਤਦਾਦ ਵਿਚ ਨਗਰ ਨਿਵਾਸੀ ਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ |