ਮਾਛੀਵਾੜਾ ਸਾਹਿਬ, 19 ਜੂਨ (ਮਨੋਜ ਕੁਮਾਰ)-ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਲਗਾਤਾਰ ਆਪਣੀ ਸਫਲਤਾ ਵੱਲ ਵੱਧ ਰਹੀ ਹੈ¢ ਨੌਜਵਾਨ ਆਗੂ ਜਗਵਿੰਦਰ ਸਿੰਘ ਮਾਂਗਟ ਨੇ ਦਿਨ ਰਾਤ ਮਿਹਨਤ ਕਰ ਕੇ ਬਲਾਕ ਮਾਛੀਵਾੜਾ ਦੇ ਸੈਂਕੜੇ ਪਿੰਡਾਂ ਵਿਚ ਆਮ ਲੋਕਾਂ ਨੂੰ ਭਰਤੀ ਮੁਹਿੰਮ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕਮੇਟੀ ਮੈਂਬਰ ਤੇ ਦੋ ਵਾਰ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੇ ਮਾਛੀਵਾੜਾ ਪੁੱਜਣ 'ਤੇ ਉਨ੍ਹਾਂ ਨੂੰ ਭਰਤੀ ਕੀਤੇ ਮੈਂਬਰਾਂ ਦੀ ਮੈਂਬਰਸ਼ਿਪ ਦੀਆਂ ਕਈ ਦਰਜਨ ਸਲਿਪਾਂ ਭੇਂਟ ਕੀਤੀਆਂ ਗਈਆਂ¢ ਇਸ ਮੌਕੇ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਨੌਜਵਾਨ ਆਗੂ ਜਗਮਿੰਦਰ ਸਿੰਘ ਮਾਂਗਟ ਤੇ ਉਨ੍ਹਾਂ ਦੇ ਅਣਥੱਕ ਸਾਥੀ ਮਨੀ ਗਰੇਵਾਲ ਦੀ ਇਹ ਮਿਹਨਤ ਦਾ ਨਤੀਜਾ ਹੈ ਕਿ ਸਮਰਾਲਾ ਤੇ ਮਾਛੀਵਾੜਾ ਹਲਕੇ ਵਿਚ ਸੈਂਕੜੇ ਪਰਿਵਾਰਾਂ ਨੇ ਇਸ ਮੁਹਿੰਮ ਨਾਲ ਜੁੜ ਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ¢ ਇਸ ਮੌਕੇ ਹਾਜ਼ਰ ਹੋਰਨਾਂ ਸਾਥੀਆਂ ਵਿਚ ਲਾਡੀ ਗਹਿਲੇਵਾਲ, ਗੁਰਦੀਪ ਸਿੰਘ ਊਰਨਾ, ਮਨੀ ਬਾਲਿਓ, ਹਰਪ੍ਰੀਤ ਗਰੇਵਾਲ, ਸੁਖਵਿੰਦਰ ਸਿੰਘ ਤੇ ਮਨਵੀਰ ਸਿੰਘ ਤੋਂ ਇਲਾਵਾ ਹੋਰ ਕਈ ਇਸ ਪੰਥਕ ਸੋਚ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਮੌਜੂਦ ਸਨ¢