ਮਲੌਦ, 19 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜਿੰਦਰ ਸਿੰਘ ਰਾਏ ਨੂੰ ਪੰਜਾਬ ਸਰਕਾਰ ਵਲੋਂ ਰੇਰਾ (ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ, ਪੰਜਾਬ) ਦਾ ਐਡਜੂਡੀਕੇਟਿੰਗ ਅਫ਼ਸਰ (ਜੱਜ) ਨਿਯੁਕਤ ਕੀਤਾ ਗਿਆ ਹੈ, ਜੋ ਇਸ ਨਿਯੁਕਤੀ ਬਦਲੇ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਨਤਮਸਤਕ ਹੋਏ | ਜੱਜ ਰਾਏ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਪੜ੍ਹਾਈ ਦਾ ਹੋਣਾ ਹਰ ਵਿਅਕਤੀ ਕੋਲ ਬਹੁਤ ਲਾਜ਼ਮੀ ਹੈ ਅਤੇ ਮਾਪੇ ਭਾਵੇਂ ਰੋਟੀ ਇਕ ਡੰਗ ਨਾ ਖਾਣ, ਪਰ ਆਪਣੇ ਬੱਚਿਆਂ ਨੂੰ ਪੜ੍ਹਾਈ ਜ਼ਰੂਰ ਕਰਵਾਉਣ ਤਾਂ ਜੋ ਉਹ ਸਮੇਂ ਦੇ ਹਾਣੀ ਬਣ ਸਕਣ | ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਵਰਨ ਸਿੰਘ ਲਸਾੜਾ, ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਜਥੇ: ਨਾਜਰ ਸਿੰਘ ਲਸਾੜਾ, ਗੁਰਬਾਜ ਸਿੰਘ ਜੁਲਮਗੜ, ਮੇਜਰ ਸਿੰਘ ਲਸਾੜਾ, ਮਲੂਕ ਸਿੰਘ ਜੁਲਮਗੜ, ਬੰਤ ਸਿੰਘ ਨਿਜ਼ਾਮਪੁਰ, ਗੁਰਮੇਲ ਸਿੰਘ ਸਿਹੌੜਾ, ਪੰਚ ਜਸਵੰਤ ਸਿੰਘ ਬੱਬੂ ਸਿਹੌੜਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਮੇਜਰ ਸਿੰਘ ਮਦਨੀਪੁਰ, ਬਾਬਾ ਜਗਮੇਲ ਸਿੰਘ ਲਸਾੜਾ, ਸੈਕਟਰੀ ਅਵਤਾਰ ਸਿੰਘ ਜਰਗੜੀ, ਮਾ: ਮੇਵਾ ਸਿੰਘ ਜਰਗੜੀ, ਰਾਮ ਸਿੰਘ ਫੌਜੀ ਲਸਾੜਾ, ਜਗਦੇਵ ਸਿੰਘ ਲਸਾੜਾ, ਸੋਮਨਾਥ ਸਿੰਘ ਲਸਾੜਾ ਆਦਿ ਹਾਜ਼ਰ ਸਨ |