23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਿਸ਼ਵ ਯੋਗ ਦਿਵਸ ਵਿਸ਼ਵਯੋਗ ਸੰਸਥਾਨ ਵਲੋਂ ਧੂਮ ਧਾਮ ਨਾਲ ਮਨਾਇਆ

ਅਜੀਤ ਡੈਸਕ 22-06-2025
ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਸਰਕਾਰ ਮੱਲ ਸਕੂਲ ਦੀ ਮੁੱਖ ਗਰਾਊਾਡ ਵਿਚ ਵਿਸ਼ਵ ਯੋਗ ਸੰਸਥਾਨ, ਪਤੰਜਲੀ ਯੋਗ ਸਮਿਤੀ ਭਾਰਤ ਵਿਕਾਸ ਪ੍ਰੀਸ਼ਦ, ਆਰ. ਐਸ. ਐਸ., ਨੈਸ਼ਨਲ ਇਨਟਾਗਰੇਸਨ ਮੈਡੀਕਲ ਐਸੋਸੀਏਸ਼ਨ (ਐਨ. ਆਈ. ਐਮ. ਏ.) ਵਿਸ਼ਵ ਜਾਗਿ੍ਤੀ ਮਿਸ਼ਨ, ਫੈਂਡਰਲ ਬੈਂਕ, ਰੋਟਰੀ ਕਲੱਬ, ਇੰਦਰਾਗਾਂਧੀ ਯੂਨੀਵਰਸਿਟੀ (ਇੰਗਨੂੰ) ਪਾਵਰ ਕਾਮ ਪੈਨਸ਼ਨ ਐਸੋਸੀਏਸ਼ਨ (56) ਆੜ੍ਹਤੀਆ ਐਸੋਸੀਏਸ਼ਨ ਵਲੋਂ ਸਾਂਝੇ ਰੂਪ ਵਿਚ ਉੱਘੇ ਨੇਤਾ ਹਰਦੇਵ ਸਿੰਘ ਰੋਸ਼ਾ ਦੀ ਅਗਵਾਈ ਵਿਚ ਸਾਰਿਆਂ ਨੇ ਮਿਲ ਕੇ ਧੂਮ ਧਾਮ ਨਾਲ ਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਗਿਆ | ਜਿਸਦੀ ਸ਼ੁਰੂਆਤ ਸਾਕਸ਼ੀ ਅਰੋੜਾ ਨੇ ਓਮ ਧਵਨੀ ਨਾਲ ਯੋਗ ਸ਼ੁਰੂ ਕਰਵਾਇਆ ਗਿਆ | ਇਸ ਤੋਂ ਪਹਿਲਾ ਸੋਨੀਆ, ਡਾ: ਅਬਿੰਕਾ ਦੇ ਗਰੁੱਪ ਨੇ 'ਇਤਨੀ ਸ਼ਕਤੀ ਹਮੇ ਦੇਨਾ ਦਾਤਾ' ਦੇ ਗੀਤ ਨਾਲ ਪ੍ਰੋਗਰਾਮ ਸ਼ੁਰੂ ਕਰਵਾਇਆ | ਇਸ ਤੋਂ ਬਾਅਦ ਰਾਜੇਸ਼ ਕੁਮਾਰ ਆਰ. ਐਸ. ਐਸ. ਵਾਲਿਆ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਦਾ ਗੀਤ ਗਾ ਕੇ ਗੁਰੂ ਸਾਹਿਬ ਦਾ ਜੁੜਨ ਲਈ ਕਿਹਾ | ਇਸ ਤੋਂ ਬਾਅਦ ਕੁਤੰਲ ਬਾਂਸਲ ਨੇ ਸਟੇਜ ਸੈਕਟਰੀ ਦੀ ਭੂਮਿਕਾ ਦੇ ਨਾਲ ਖੜ੍ਹੇ ਹੋਣ ਵਾਲੇ ਆਸਣ ਤੇ ਬੈਠ ਕੇ ਕਰਨ ਵਾਲੇ ਆਸਣ ਕਰਵਾਇਆ | ਖੁਸ਼ਪਾਲ ਚੰਦ ਪ੍ਰਧਾਨ ਪਤੰਜਲੀ ਯੋਗ ਸੰਸਧਾਨ ਨੇ ਪਿਠ 'ਤੇ ਬੱਲ ਦੀਆਂ ਕਿਰਿਆਵਾਂ ਅਤੇ ਰਾਜਿੰਦਰ ਅਰੋੜਾ ਨੇ ਆਸਣ ਕਰਵਾਈ | ਇਸ ਦੇ ਨਾਲ ਨਾਲ ਡਾ. ਐਸ. ਕੇ ਸ਼ਰਮਾ ਨੇ ਹੱਲ ਆਸਨ ਅਤੇ ਸ਼ੀਸ ਆਸਨ ਦਾ ਦਿਖਾਵਾ ਕੀਤਾ | ਵਰਿੰਦਰ ਗੁਪਤਾ ਨੇ ਨਾਚ ਨਾਲ ਸਾਰਿਆਂ ਨੂੰ ਖ਼ੁਸ਼ ਰਹਿਣ ਦੀ ਪ੍ਰੇਰਨਾ ਦਿੱਤੀ | ਫੈੱਡਰਲ ਬੈਂਕ ਵੱਲੋਂ ਕੋਕਨਟ ਵਾਟਰ ਨਾਲ ਅਤੇ ਰੋਟਰੀ ਕਲੱਬ ਵਲੋਂ ਠੰਡੇ ਜਲ ਨਾਲ ਸਾਧਕਾਂ ਦੀ ਸੇਵਾ ਕੀਤੀ ਗਈ |
ਪਿਛਲੀ ਖ਼ਬਰ ਗੁ : ਸ੍ਰੀ ਮੰਜੀ ਸਾਹਿਬ ਕੋਟਾਂ ਤੋਂ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਮਾਮਲਾ ਅਰਬਨ ਅਸਟੇਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ- ਜੋਧਾਂ ਪਿੰਡ ਗ੍ਰਾਮ ਸਭਾ ਨੇ ਆਮ ਇਜਲਾਸ ਦੌਰਾਨ ਲੈਂਡ ਪੂਲਿੰਗ ਪਾਲਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।