ਹੰਬੜਾਂ, 22 ਜੂਨ (ਮੇਜਰ ਹੰਬੜਾਂ)-ਡਿਕਸ਼ਨ ਕੰਪਨੀ ਹੰਬੜਾਂ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ ਤੇ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਵਲੋਂ ਯੋਗਾ ਆਸਨਾਂ ਦੇ ਲਾਭ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਕੰਪਨੀ ਦੇ ਜੀ.ਐੱਮ. ਰਜੇਸ਼ ਗੁਪਤਾ ਨੇ ਕਿਹਾ ਕਿ ਯੋਗਾ ਰਾਹੀਂ ਅਸੀਂ ਸਰੀਰ ਨੂੰ ਲੱਗਣ ਵਾਲੇ ਬਹੁਤ ਸਾਰੇ ਰੋਗ ਲੱਗਣ ਤੋਂ ਪਹਿਲਾਂ ਹੀ ਬਚਾਅ ਕਰ ਸਕਦੇ ਹਾਂ ਤੇ ਅੱਜ ਯੋਗਾ ਨੂੰ ਸੰਸਾਰ ਪੱਧਰ 'ਤੇ ਮਾਨਤਾ ਮਿਲ ਚੁੱਕੀ ਹੈ ਤੇ ਬਹੁਤ ਸਾਰੇ ਲੋਕ ਬਿਮਾਰੀਆਂ ਨੂੰ ਯੋਗਾ ਰਾਹੀਂ ਠੀਕ ਕਰਕੇ ਤੰਦਰਸਤ ਜੀਵਨ ਬਤੀਤ ਕਰ ਰਹੇ ਹਨ ਤੇ ਡਾਕਟਰ ਵੀ ਅੱਜ ਯੋਗਾ ਨੂੰ ਮਾਨਤਾ ਦੇ ਰਹੇ ਹਨ ਤੇ ਬਹੁਤ ਸਾਰੇ ਮਰੀਜ਼ਾਂ ਨੂੰ ਯੋਗਾ ਰਾਹੀਂ ਕਸਰਤ ਕਰਨ ਦੀ ਸਲਾਹ ਦੇ ਰਹੇ ਹਨ | ਨਤਿੰਦਰ ਗੁਪਤਾ ਨੇ ਕਿਹਾ ਕਿ ਭਾਵੇਂ ਕਿ ਪਹਿਲਾਂ ਲੋਕ ਸਖ਼ਤ ਮਿਹਨਤ ਕਰਦੇ ਸਨ ਤੇ ਅੱਜ ਅਸੀਂ ਅਰਾਮਦਾਇਕ ਜੀਵਨ ਬਤੀਤ ਕਰ ਰਹੇ ਹਾਂ ਤੇ ਅੱਜ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਦੀ ਜੀਵਨ ਵਿਚ ਵੱਡੀ ਜ਼ਰੂਰਤ ਹੈ | ਇਸ ਮੌਕੇ ਯੋਗਾ ਟ੍ਰੇਨਰ ਨੇ ਸਿਹਤ ਲਈ ਫ਼ਲ-ਫਰੂਟ ਅਤੇ ਸਬਜ਼ੀਆਂ ਖਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਲੈਣ ਸਮੇਂ ਹਰੀਆਂ ਸਬਜ਼ੀਆਂ, ਫ਼ਲ-ਫਰੂਟ ਅਤੇ ਕੁਦਰਤੀ ਮੇਵੇ ਖਾਣੇ ਦੇ ਨਾਲ ਦੁੱਧ, ਦਹੀ, ਲੱਸੀ ਆਦਿ ਲੈਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਤਲੀਆਂ ਹੋਈਆਂ ਵਸਤੂਆਂ ਤੋਂ ਸਾਨੂੰ ਪ੍ਰਹੇਜ਼ ਰੱਖਣ ਦੀ ਲੋੜ ਹੈ | ਇਸ ਮੌਕੇ ਸੇਫਟੀ ਹੈੱਡ ਚੰਦਰਮੋਹਨ ਸ੍ਰੀ ਵਾਸਤਵ, ਐੱਚ.ਆਰ ਦੇਵਿੰਦਰ ਕੌਸ਼ਿਕ, ਸਕਿਉਰਟੀ ਹੈੱਡ ਫਤਿਹ ਸਿੰਘ ਹਾਂਸ, ਜਸਮੇਲ ਸਿੰਘ ਧੀਮਾਨ, ਅਜੇ ਕੁਮਾਰ, ਮਨੀਸ਼ ਪਾਂਡੇ, ਪ੍ਰੀਤਮ ਸਿੰਘ, ਵਿਜੇ ਅਹੂਜਾ, ਮਨਮੋਹਨ ਸਿੰਘ, ਸੋਨੂੰ ਬਿਸ਼ਟ, ਰਾਜਿੰਦਰ, ਦਿਲਜੀਤ, ਸੰਦੀਪ, ਗੁਰਦੀਪ ਕੌਰ, ਜਸਵੀਰ ਕੌਰ ਮਨੀਸ਼ ਸ਼ਰਮਾ ਸਮੇਤ ਹੋਰ ਕੰਪਨੀ ਕਰਮਚਾਰੀ ਵੀ ਮੌਜੂਦ ਸਨ |