ਮਲੌਦ, 22 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਾਰ-ਵਾਰ ਪਾਇਲ ਦੀ ਅਦਾਲਤ ਦੁਆਰਾ ਜਾਰੀ ਕੀਤੇ ਜਾ ਰਹੇ ਗੁਰਦੁਆਰਾ ਸਿੱਧਸਰ ਸਾਹਿਬ ਦੇ ਕਬਜ਼ਾ ਵਰੰਟਾਂ ਨੂੰ ਲੈ ਕੇ ਇਲਾਕੇ ਭਰ ਵਿਚ ਕਾਫੀ ਖਿੱਚੋ-ਤਾਣ ਚੱਲ ਰਹੀ ਸੀ¢ ਪਿੰਡ ਸਿਹੌੜਾ ਦੇ ਪੰਚਾਇਤ ਮੈਂਬਰ ਜਸਵੰਤ ਸਿੰਘ ਬੱਬੂ ਨੇ ਗ੍ਰਾਮ ਪੰਚਾਇਤ ਸਿਹੌੜਾ ਦੀ ਤਰਫ਼ੋਂ ਪੰਚਾਇਤੀ ਜ਼ਮੀਨ ਦੇ ਹੱਕ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਵਿਖੇ ਅਪੀਲ ਪਾਈ ਗਈ ਸੀ | ਜਿਸ ਨੂੰ ਵੇਖਦਿਆਂ ਲੁਧਿਆਣਾ ਅਦਾਲਤ ਵਲੋਂ ਕਬਜ਼ਾ ਵਰੰਟਾਂ ਉੱਪਰ ਰੋਕ ਲਗਾ ਦਿੱਤੀ ਗਈ ਹੈ ¢ ਜਸਵੰਤ ਸਿੰਘ ਬੱਬੂ ਨੇ ਦੱਸਿਆ ਕਿ ਖ਼ਸਰਾ ਨੰਬਰ 1556 ਦੇ ਕਬਜ਼ਾ ਵਰੰਟ ਜਾਰੀ ਹੁੰਦੇ ਸਨ | ਪਰ 1558 ਨੰਬਰ ਨਾਲ ਕੋਈ ਵੀ ਸਰੋਕਾਰ ਨਹੀਂ ਹੈ ਜੋ ਕਿ ਅਦਾਲਤ ਨੇ ਪੂਰੀ ਘੋਖ ਪੜਤਾਲ ਕਰ ਕੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਸਾਰੇ ਕੇਸ ਦੀ ਫਾਈਲ ਨੂੰ ਲੁਧਿਆਣਾ ਅਦਾਲਤ ਵਿਚ ਜਲਦੀ ਪੇਸ਼ ਕੀਤਾ ਜਾਵੇ¢ ਉਨ੍ਹਾਂ ਦੱਸਿਆ ਕਿ ਕਬਜ਼ਾ ਧਾਰੀਆਂ ਖ਼ਿਲਾਫ਼ ਅਦਾਲਤ ਵਲੋਂ ਸਟੇਅ ਲਗਾ ਕੇ ਜੋ ਰੋਕ ਲਗਾਈ ਗਈ ਹੈ, ਉਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਲਤੀ ਫ਼ੈਸਲੇ ਉੱਪਰ ਮਾਣ ਹੈ | ਜਿੱਥੇ ਗ੍ਰਾਮ ਪੰਚਾਇਤ ਸਿਹੌੜਾ ਨੂੰ ਇਨਸਾਫ਼ ਪ੍ਰਾਪਤ ਹੋਇਆ ਹੈ¢