29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਭਾਈ ਨਛੱਤਰ ਸਿੰਘ ਭਗਤ ਮਾਣੂੰਕੇ ਨਹੀਂ ਰਹੇ

ਅਜੀਤ ਡੈਸਕ 23-06-2025
ਹਠੂਰ, 22 ਜੂਨ (ਜਸਵਿੰਦਰ ਸਿੰਘ ਛਿੰਦਾ)-ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਅਨਿਨ ਸੇਵਕ, ਧਾਰਮਿਕ ਪ੍ਰਵਿਰਤੀ ਦੇ ਮਾਲਕ, ਸਾਦਗੀ ਭਰਿਆ ਜੀਵਨ ਬਤੀਤ ਕਰਨ ਵਾਲੇ ਪਿੰਡ ਮਾਣੂੰਕੇ ਦੇ ਭਾਈ ਨਛੱਤਰ ਸਿੰਘ ਸੰਧੂ (77) ਭਗਤ ਨਹੀਂ ਰਹੇ | ਉਨ੍ਹਾਂ ਨੇ ਬੀਤੀ ਕੱਲ੍ਹ ਤੜਕੇ 2 ਵਜੇ ਦੇ ਕਰੀਬ ਆਖਰੀ ਸਾਹ ਲਏ ਅਤੇ ਉਨ੍ਹ੍ਹਾਂ ਦਾ ਬੀਤੀ ਕੱਲ੍ਹ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਤੋਂ ਪਹਿਲਾਂ ਰਾਗੀ ਭਾਈ ਜਸਵੀਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ | ਅੰਤਿਮ ਸੰਸਕਾਰ ਮੌਕੇ ਭਾਈ ਨਛੱਤਰ ਸਿੰਘ ਭਗਤ ਦੇ ਲੜਕੇ ਸਤਿੰਦਰਪਾਲ ਸਿੰਘ ਰਿੰਟੂ ਤੋਂ ਇਲਾਵਾ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ, ਸਰਪੰਚ ਹਰਪ੍ਰੀਤ ਸਿੰਘ ਹੈਪੀ, ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਬਲਦੇਵ ਸਿੰਘ ਸੰਧੂ, ਸਾਬਕਾ ਸਰਪੰਚ ਸਾਧੂ ਸਿੰਘ ਸੰਧੂ, ਸੁਖਦੇਵ ਸਿੰਘ ਖ਼ਾਲਸਾ, ਜਥੇਦਾਰ ਸੁਖਦੇਵ ਸਿੰਘ ਖਹਿਰਾ ਦੇਹੜਕਾ, ਦੁਪਿੰਦਰਪਾਲ ਸਿੰਘ, ਗੁਰਮੀਤ ਸਿੰਘ ਲੱਖਾ, ਭਾਈ ਬਲਵਿੰਦਰ ਸਿੰਘ ਮੁੱਖ ਗ੍ਰੰਥੀ ਸ੍ਰੀ ਮੈਹਦੇਆਣਾ ਸਾਹਿਬ, ਬਾਬਾ ਬਲਜਿੰਦਰ ਸਿੰਘ ਮਾਣੂੰਕੇ, ਚਮਕੌਰ ਸਿੰਘ, ਗਾਇਕ ਸੰਧੂ ਮੇਜਰ, ਗੁਰਚਰਨ ਸਿੰਘ ਸੰਧੂ ਕੈਨੇਡਾ, ਸਤਨਾਮ ਸਿੰਘ ਘਾਲਾ, ਬੂਟਾ ਸਿੰਘ, ਗੋਗੀ ਸਿੰਘ ਸੰਧੂ, ਚਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਲੋਂ ਗੁ. ਸਿੱਧਸਰ ਸਾਹਿਬ ਦੇ ਕਬਜ਼ਾ ਵਰੰਟਾਂ 'ਤੇ ਲਗਾਈ ਰੋਕ ਅਗਲੀ ਖ਼ਬਰ ਸਾਇੰਸ ਕਾਲਜ ਜਗਰਾਉਂ ਵਿਖੇ ਯੋਗਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।