29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਟਰੱਕ ਵਿਚ ਸਮਰੱਥਾ ਤੋਂ ਵੱਧ ਬਲਦ ਲੱਦਣ ਦੇ ਦੋਸ਼ 'ਚ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 23-06-2025
ਖੰਨਾ, 22 ਜੂਨ (ਮਨਜੀਤ ਸਿੰਘ ਧੀਮਾਨ)-ਟਰੱਕ ਵਿਚ ਸਮਰੱਥਾ ਤੋਂ ਵੱਧ ਬਲਦ ਲੱਦਣ ਅਤੇ ਐਨੀਮਲ ਐਕਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਪੁਲਿਸ ਨੇ ਥਾਣਾ ਸਿਟੀ ਖੰਨਾ ਵਿਖੇ ਵਿਅਕਤੀ ਦੇ ਖ਼ਿਲਾਫ਼ ਧਾਰਾ 11(1), 11(2) ਐਨੀਮਲ ਐਕਟ 1960 ਅਧੀਨ ਕੇਸ ਦਰਜ ਕੀਤਾ ਗਿਆ ਹੈ | ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਈ ਰਿਪੋਰਟ ਵਿਚ ਸ਼ਿਕਾਇਤਕਰਤਾ ਏ. ਟੀ. ਓ. ਰੁਪਿੰਦਰ ਸਿੰਘ ਵਾਸੀ ਲੁਧਿਆਣਾ ਨੇ ਦੱਸਿਆ ਕਿ ਟਰੱਕ ਨੰਬਰ ਯੂ.ਕੇ.-17.ਸੀ.ਏ.-0766 ਵਿਚ ਲੋੜ ਤੋਂ ਵੱਧ ਬਲਦ ਲੋਡ ਕੀਤੇ ਗਏ ਹਨ ਅਤੇ ਟਰੱਕ ਵਿਚ ਬਲਦ ਲੱਦਣ ਸਬੰਧੀ ਕੋਈ ਵੀ ਸਹੂਲਤ ਨਹੀਂ ਹੈ | ਪੁਲਿਸ ਨੇ ਕਥਿਤ ਦੋਸ਼ੀ ਮੁਜਾਮਿਲ ਵਾਸੀ ਦੌਲਤ ਖੇੜੀ, ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸÏਂਦ ਦੀ ਪ੍ਰਧਾਨਗੀ ਹੇਠ ਕਈ ਨÏਜਵਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਲੋਂ ਗੁ. ਸਿੱਧਸਰ ਸਾਹਿਬ ਦੇ ਕਬਜ਼ਾ ਵਰੰਟਾਂ 'ਤੇ ਲਗਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।