ਖੰਨਾ, 16 ਅਕਤੂਬਰ (ਅਜੀਤ ਬਿਊਰੋ)- ਪਿੰਡ ਭੈਣੀ ਸਾਹਿਬ ਵਿਖੇ ਸਥਿਤ ਸੇਢਾ ਗੋਤ ਦੇ ਸਤੀ ਮੰਦਰ 'ਚ ਸਾਲਾਨਾ ਸਤੀ ਮੇਲਾ 21 ਅਕਤੂਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭੁਪਿੰਦਰ ਸੇਢਾ ਮੁੱਤੋਂ, ਅਸ਼ੋਕ ਸੇਢਾ ਰਾਮਗੜ੍ਹ, ਪ੍ਰਦੀਪ ਕੁਮਾਰ ਸੇਢਾ ਰਾਮਗੜ੍ਹ, ਰਾਜ ਕੁਮਾਰ ਮੁੱਲਾਪੁਰ, ਸੰਜੀਵ ਸੇਢਾ ਮੁੱਤੋਂ ਆਦਿ ਸੇਵਾਦਾਰਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਲਾਨਾ ਸੇਢਾ ਗੋਤ ਸਤੀ ਮੇਲੇ ਨੂੰ ਲੈ ਕੇ ਮੀਟਿੰਗ ਕੀਤੀ ਗਈ | ਜਿਸ ਵਿੱਚ ਸਾਰਿਆਂ ਦੀ ਸਲਾਹ ਨਾਲ ਗੋਤ ਸੇਢਾ ਸਤੀ ਮੇਲਾ ਦਿਵਾਲੀ ਵਾਲੇ ਦਿਨ 21 ਅਕਤੂਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ |