ਅਹਿਮਦਗੜ੍ਹ, 16 ਅਕਤੂਬਰ (ਰਵਿੰਦਰ ਪੁਰੀ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਲੋਂ ਪੋਹੀੜ ਡੀ. ਐੱਮ. ਸੀ. ਹਸਪਤਾਲ ਵਿਖੇ ਪ੍ਰੋਜੈਕਟ ਰੌਸ਼ਨੀ ਤਹਿਤ ਅੱਖਾਂ ਦੀ ਬਿਮਾਰੀਆਂ ਦੇ ਇਲਾਜ ਲਈ ਅੱਜ ਤੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ¢ ਜਿੱਥੇ ਆਧੁਨਿਕ ਵਿਦੇਸ਼ੀ ਮਸ਼ੀਨਾਂ ਨਾਲ ਅੱਖਾਂ ਦੀਆਂ ਬਿਮਾਰੀਆਂ ਦਾ ਸਸਤਾ ਇਲਾਜ ਹੋਵੇਗਾ ¢ ਇਹ ਜਾਣਕਾਰੀ ਦਿੰਦਿਆਂ ਅੱਜ ਡੀ. ਐੱਮ. ਸੀ. ਲੁਧਿਆਣਾ ਦੀ ਮੈਨੇਜਿੰਗ ਕਮੇਟੀ ਦੇ ਵਾਈਸ ਚੇਅਰਮੈਨ ਸੁਦਰਸ਼ਨ ਸ਼ਰਮਾ ਜਲੰਧਰ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਵਿਚ ਪੰਜਾਬ ਦੇ ਸਭ ਤੋਂ ਉੱਤਮ ਮੈਡੀਕਲ ਅਦਾਰੇ ਡੀ. ਐੱਮ. ਸੀ. ਲੁਧਿਆਣਾ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ¢ ਇਸ ਮੌਕੇ ਉਨ੍ਹਾਂ ਇਲਾਕੇ ਦੇ ਇਕੱਠੇ ਹੋਏ ਪਤਵੰਤਿਆਂ ਨੂੰ ਦੱਸਿਆ ਕਿ ਸੰਸਥਾ ਵਲੋਂ ਇਹ ਪ੍ਰੋਜੈਕਟ ਵਿਸ਼ੇਸ਼ ਕਰ ਕੇ ਬੱਚਿਆਂ ਲਈ ਸ਼ੁਰੂ ਕੀਤਾ ਗਿਆ ਹੈ, ਜੋ ਬਚਪਨ 'ਚ ਬਿਨਾਂ ਇਲਾਜ ਤੋਂ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ¢ ਅੱਖਾਂ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਡਾ. ਪ੍ਰੋ. ਪਿ੍ਯੰਕਾ ਅਰੋੜਾ ਜੋ ਪ੍ਰੋਜੈਕਟ ਰੌਸ਼ਨੀ ਮਿਸ਼ਨ ਦੇ ਇੰਚਾਰਜ ਹਨ, ਨੇ ਦੱਸਿਆ ਕਿ ਕਿਸੇ ਪੇਂਡੂ ਖੇਤਰ ਦੇ ਹਸਪਤਾਲ ਵਿਚ ਉੱਤਮ ਰਿਫਲੈੱਕਸ਼ਨ ਮਸ਼ੀਨ ਅਤੇ ਐਡਵਾਂਸ ਸਲਿਪ ਲੈਂਪ ਮਸ਼ੀਨ ਉਪਲਬਧ ਕਰਵਾਈ ਜਾਣੀ ਇਹ ਬਹੁਤ ਵੱਡਾ ਕਾਰਜ ਹੈ, ਜੋ ਡੀ. ਐੱਮ. ਸੀ. ਲੁਧਿਆਣਾ ਵਲੋਂ ਪਹਿਲ ਕਦਮੀ ਤਹਿਤ ਕੀਤਾ ਗਿਆ¢ ਇਸ ਮੌਕੇ 'ਤੇ ਡੀ. ਐੱਮ. ਸੀ. ਮੈਨੇਜਿੰਗ ਕਮੇਟੀ ਦੇ ਸੈਕਟਰੀ ਵਿਪਨ ਗੁਪਤਾ, ਕੈਸ਼ੀਅਰ ਮੁਕੇਸ਼ ਵਰਮਾ, ਜੁਆਇੰਟ ਸੈਕਟਰੀ ਰਿਸ਼ੀ ਰਾਜ, ਡੀ. ਐੱਮ. ਸੀ. ਲੁਧਿਆਣਾ ਦੇ ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਡਾ. ਵਿਸ਼ਵ ਮੋਹਨ, ਪਲਾਸਟਿਕ ਸਰਜਰੀ ਦੇ ਹੈੱਡ ਡਾ. ਰਾਜਿੰਦਰ ਮਿੱਤਲ ਤੋਂ ਇਲਾਵਾ ਸਟੇਟ ਐਵਾਰਡੀ ਡਾ. ਸੁਨੀਤ ਹਿੰਦ, ਸਟੇਟ ਐਵਾਰਡੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਪ੍ਰਧਾਨ ਰਾਕੇਸ਼ ਗਰਗ, ਪ੍ਰੋਫੈਸਰ ਐੱਸ. ਪੀ. ਸੋਫਤ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਰਪੰਚ ਜਗਦੇਵ ਸਿੰਘ ਲਹਿਰਾ, ਗੁਰਚਰਨਪਾਲ ਸਿੰਘ ਪੋਹੀੜ, ਐੱਸ. ਐੱਮ. ਓ. ਅਹਿਮਦਗੜ੍ਹ ਡਾ. ਜਯੋਤੀ ਹਿੰਦ, ਅਜੇ ਜੈਨ, ਪਿ੍ੰਸੀਪਲ ਬਿਪਨ ਸੇਠੀ, ਕਮਲਜੀਤ ਸਿੰਘ ਢਿੱਲੋਂ ਘੁੰਗਰਾਣਾ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ¢ ਪੋਹੀੜ ਹਸਪਤਾਲ ਦੇ ਇੰਚਾਰਜ ਡਾ. ਐੱਸ. ਪੀ. ਸਿੰਘ ਨੇ ਇਸੇ ਸਬੰਧੀ ਦੱਸਿਆ ਕਿ ਸੇਵਾ ਫਾਊਾਡੇਸ਼ਨ ਕੈਨੇਡਾ, ਡਾਕਟਰ ਸਰਾਫ ਟਰੱਸਟ ਦਿੱਲੀ, ਹਰਿੰਦਰ ਸਿੰਘ ਢਿੱਲੋਂ ਤੇ ਹਰਪ੍ਰਤਾਪ ਸਿੰਘ ਢਿੱਲੋਂ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਅੱਖਾਂ ਦੀਆਂ ਬਿਮਾਰੀਆਂ ਦੇ ਸਸਤੇ ਇਲਾਜ ਹੋਣਗੇ¢