ਬੀਜਾ, 16 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਦਵਿੰਦਰ ਸਿੰਘ ਲੇਲ੍ਹ ਤੇ ਹਰਜਿੰਦਰ ਸਿੰਘ ਸੋਨੀ ਦੇ ਪਿਤਾ ਟਕਸਾਲੀ ਅਕਾਲੀ ਆਗੂ ਬਾਪੂ ਬੂਟਾ ਸਿੰਘ ਲੇਲ੍ਹ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ | ਪਰਿਵਾਰਕ ਮੈਂਬਰਾਂ ਨਾਲ ਸਿਆਸੀ, ਗੈਰ ਸਿਆਸੀ, ਰਿਸ਼ਤੇਦਾਰਾਂ, ਨਗਰ ਨਿਵਾਸੀਆਂ, ਕਸਬਾ ਬੀਜਾ ਦੇ ਦੁਕਾਨਦਾਰਾਂ, ਆੜ੍ਹਤੀਏ ਐਸੋਸੀਏਸ਼ਨ ਵੱਲੋਂ ਦੁੱਖ ਕਰਨ ਦਾ ਇਜ਼ਹਾਰ ਜਾਰੀ ਹੈ | ਇਸ ਮੌਕੇ ਅਮਨਦੀਪ ਸਿੰਘ ਦੀਪਾ ਘੁੰਗਰਾਲੀ ਨੇ ਦਸਿਆ ਕਿ ਬਾਪੂ ਬੂਟਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਨ, ਜਿਸ ਕਰਕੇ ਨਗਰ ਦੀਆਂ ਸਿਆਸੀ ਸਰਗਰਮੀਆਂ ਵਿਚ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮਨਫ਼ੀ ਕਰਕੇ ਨਹੀਂ ਦੇਖਿਆ ਜਾ ਸਕਦਾ | ਉਹ ਕਹਿਣੀ ਤੇ ਕਰਨੀ ਦੇ ਪਰਪੱਕ ਸਨ | ਜਿਸ ਕਰਕੇ ਅਕਾਲੀ ਦਲ ਨਾਲ ਜੁੜੇ ਹੋਣ ਕਰਕੇ ਵੀ ਉਨ੍ਹਾਂ ਦਾ ਹਰੇਕ ਪਾਰਟੀ ਅੰਦਰ ਬਹੁਤ ਹੀ ਸਤਿਕਾਰ ਸੀ | ਬਾਪੂ ਬੂਟਾ ਸਿੰਘ ਨੇ ਜਿੱਥੇ ਖੇਤੀਬਾੜੀ ਵਿਚ ਆਪਣੇ ਪਿਤਾ ਪੁਰਖੀ ਕਿਤੇ ਵਿਚ ਚੰਗਾ ਰੋਲ ਅਦਾ ਕੀਤਾ, ਉੱਥੇ ਆਪਣੇ ਪਰਿਵਾਰ ਨੂੰ ਸਥਾਪਿਤ ਕਰਨ ਵਿਚ ਵੀ ਪਿਤਾ ਦੇ ਫ਼ਰਜ਼ ਬਾਖ਼ੂਬੀ ਨਾਲ ਨਿਭਾਏ | ਅਮਨਦੀਪ ਸਿੰਘ ਦੀਪਾ, ਗੁਰਦੀਪ ਸਿੰਘ ਚੀਮਾ, ਲੱਕੀ ਕਾਹਲੋਂ, ਸੁਰਜਨ ਸਿੰਘ ਕੁੱਪ ਕਲਾਂ ਨੇ ਦੱਸਿਆ ਕਿ 74 ਸਾਲਾ ਦੀ ਉਮਰ ਭੋਗ ਕੇ ਬਾਪੂ ਬੂਟਾ ਸਿੰਘ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ, ਅਤਿੰਮ ਅਰਦਾਸ, ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ 19 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12.00 ਤੋਂ 1.30 ਵਜੇ ਦਰਮਿਆਨ ਹੋ ਰਿਹਾ ਹੈ |