18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵੈਟਰਨਰੀ ਯੂਨੀਵਰਸਿਟੀ ਨੇ ਮਨਾਇਆ 'ਆਲਮੀ ਭੋਜਨ ਦਿਵਸ' <br/>

ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵਿਖੇ 'ਵਿਸ਼ਵ ਭੋਜਨ ਦਿਵਸ' ਮਨਾਇਆ ਗਿਆ | ਇਸ ਦਿਵਸ ਲਈ ਕਾਲਜ ਵਲੋਂ ਵਿਸ਼ਾ ਰੱਖਿਆ ਗਿਆ ਸੀ 'ਦੁੱਧ ਅਤੇ ਮੂਲ ਅਨਾਜ: ਪੌਸ਼ਟਿਕਤਾ ਦੇ ਸ਼ਕਤੀ ਸੋਮੇ' | ਇਸ ਸਮਾਰੋਹ ਵਿਚ ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਅਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਪਤਵੰਤੇ ਮਹਿਮਾਨ ਵਜੋਂ ਪਧਾਰੇ | ਡਾ. ਸੰਜੀਵ ਕੁਮਾਰ ਉੱਪਲ, ਡੀਨ, ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਸਵਾਗਤੀ ਸੰਬੋਧਨ ਕੀਤਾ ਅਤੇ ਡਾ. ਗਰੇਵਾਲ ਨੇ ਸਮਾਗਮ ਦੇ ਵਿਸ਼ੇ ਦੀ ਮਹੱਤਤਾ ਉਜਾਗਰ ਕਰਦਿਆਂ ਦੁੱਧ ਅਤੇ ਮੂਲ ਅਨਾਜਾਂ ਦੀ ਅਣਹੋਂਦ ਕਾਰਨ ਜੀਵਨ ਪੱਧਤੀ ਵਿਚ ਆਉਂਦੇ ਵਿਕਾਰਾਂ ਅਤੇ ਸਿਹਤ ਘਾਟਿਆਂ ਦਾ ਜ਼ਿਕਰ ਕੀਤਾ | ਡਾ. ਗੋਸਲ ਨੇ ਵਿਸ਼ਵ ਭੋਜਨ ਦਿਵਸ ਨੂੰ ਇਕ ਸਾਂਝੀ ਜ਼ਿੰਮੇਵਾਰੀ ਵਾਲੇ ਦਿਹਾੜੇ ਵਜੋਂ ਦਿ੍ੜਾਉਂਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ ਸਾਫ਼, ਪੌਸ਼ਟਿਕ ਅਤੇ ਸੁਚੱਜਾ ਭੋਜਨ ਮਿਲਣਾ ਸਾਡੀ ਸਭ ਦੀ ਸਮਾਜੀ ਜ਼ਿੰਮੇਵਾਰੀ ਹੈ | ਡਾ. ਗਿੱਲ ਨੇ ਵਿਸ਼ੇ ਨੂੰ ਵਿਸਥਾਰ ਦਿੰਦਿਆਂ ਸਾਡੇ ਭੋਜਨ ਵਿਚ ਦੁੱਧ ਅਤੇ ਮੂਲ ਅਨਾਜਾਂ ਦੇ ਗੁਣਾਂ ਦੇ ਵਿਭਿੰਨ ਪਹਿਲੂਆਂ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵਲੋਂ ਮੱਝ, ਗਾਂ ਅਤੇ ਬੱਕਰੀ ਦੇ ਦੁੱਧ ਤੋਂ ਕਈ ਕਿਸਮ ਦੇ ਚੀਜ਼ (ਪਨੀਰ) ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੀ ਪੌਸ਼ਟਿਕਤਾ ਬਹੁਤ ਵਧੀਆ ਅਤੇ ਗੁਣਕਾਰੀ ਹੈ | ਇਸ ਦੌਰਾਨ ਕਰਵਾਏ ਮੁਕਾਬਲਿਆਂ ਵਿਚ ਦੁੱਧ ਉਤਪਾਦਾਂ ਦੀ ਸ਼੍ਰੇਣੀ ਵਿਚ ਸਾਕਸ਼ੀ, ਐਮ ਟੈੱਕ ਵਿਦਿਆਰਥਣ ਨੂੰ ਪਹਿਲਾ, ਮੂਲ ਅਨਾਜ ਸ਼੍ਰੇਣੀ ਵਿਚ ਗੁਰਨ ਕੌਰ, ਬੀ ਟੈੱਕ ਵਿਦਿਆਰਥਣ ਨੂੰ ਪਹਿਲਾ ਅਤੇ ਮੱਛੀ ਅਤੇ ਮੀਟ ਉਤਪਾਦ ਸ਼੍ਰੇਣੀ ਵਿਚ ਕਾਲਜ ਆਫ਼ ਫ਼ਿਸ਼ਰੀਜ਼ ਦੀ ਟੀਮ ਨੂੰ ਪਹਿਲਾ ਇਨਾਮ ਪ੍ਰਾਪਤ ਹੋਇਆ |

ਪਿਛਲੀ ਖ਼ਬਰ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ ਨੇ ਕਿਡਜ਼ ਫ਼ੈਸਟੀਵਲ 'ਚ ਹਿੱਸਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।