ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਇਕ ਜਾਗਰੂਕਤਾ ਸੈਸ਼ਨ ਪ੍ਰਸਿੱਧ ਮਾਹਿਰਾਂ ਡਾ. ਸੁਨੀਤ ਅਰੋੜਾ (ਆਯੁਰਵੇਦ ਮਾਹਿਰ ਅਤੇ ਮਾਨਸਿਕ ਸਿਹਤ ਸਲਾਹਕਾਰ), ਡਾ. ਇੰਦਰਪ੍ਰੀਤ ਕੌਰ (ਲਾਇਨਜ਼ ਕਲੱਬ ਲੁਧਿਆਣਾ ਦੀ ਚਾਰਟਰ ਪ੍ਰਧਾਨ ਅਤੇ ਸੰਪੂਰਨ ਕਾਇਆ ਕਲਪ ਆਯੁਰਵੈਦਿਕ ਕਲੀਨਿਕ ਵਿਖੇ ਆਯੁਰਵੈਦਿਕ ਖ਼ੁਰਾਕ ਅਤੇ ਜੀਵਨ ਸ਼ੈਲੀ ਸਲਾਹਕਾਰ), ਅਮਿਤੀ ਬਖ਼ਸ਼ੀ (ਯੋਗਾ ਇੰਸਟਰਕਟਰ ਅਤੇ ਸੰਯੁਕਤ ਸਕੱਤਰ ਲਾਇਨਜ਼ ਕਲੱਬ ਸ਼੍ਰੀ ਸ਼ਕਤੀ ਸਮਰਥਕ, ਲਾਇਨ ਯੋਗੇਸ਼ ਸੋਨੀ ਅਤੇ ਲਾਇਨ ਬਰਿੰਦਰ ਸਿੰਘ ਸੋਹਲ (ਸਾਬਕਾ ਜ਼ਿਲ੍ਹਾ ਗਵਰਨਰ) ਅਤੇ ਲਾਇਨ ਸੰਜੀਵ ਸੂਦ (ਜ਼ਿਲ੍ਹਾ ਪ੍ਰਸ਼ਾਸਕ) ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿਚ ਤਜਰਬਾ ਰੱਖਣ ਵਾਲੇ, ਡਾ. ਸੁਨੀਤ ਅਰੋੜਾ ਨੇ ਨੌਜਵਾਨਾਂ ਨੂੰ ਵੱਖ-ਵੱਖ ਕਿ ਸਮਾਂ ਦੇ ਤਣਾਅ, ਡਿਪਰੈਸ਼ਨ ਅਤੇ ਚਿੰਤਾ ਦੇ ਗੰਭੀਰ ਨਤੀਜਿਆਂ ਬਾਰੇ ਬਚਾਅ ਜਾਣਕਾਰੀ ਸਾਂਝੀ ਕੀਤੀ | ਡਾ.ਇੰਦਰਪ੍ਰੀਤ ਕੌਰ ਨੇ ਅੰਤੜੀਆਂ ਦੀ ਸਾਂਭ ਸੰਭਾਲ ਦੇ ਮੁੱਖ ਪਹਿਲੂਆਂ 'ਤੇ ਚਰਚਾ ਕੀਤੀ | ਇਸੇ ਤਰ੍ਹਾਂ ਮਿਸ ਅਮਿਤੀ ਬਖ਼ਸ਼ੀ ਨੇ ਵਿਦਿਆਰਥੀਆਂ ਦੇ ਮਨ ਨੰੂ ਸ਼ਾਂਤ ਕਰਨ ਅਤੇ ਤਾਜ਼ਗੀ ਪ੍ਰਦਾਨ ਕਰਨ ਲਈ ਇਕ ਮੈਡੀਟੇਸ਼ਨ ਸੈਸ਼ਨ ਕਰਵਾਇਆ | ਇਸ ਮੌਕੇ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਜ਼ੋਰ ਦਿੱਤਾ ਕਿ ਅਸਲੀ ਜਾਗਰੂਕਤਾ ਰੋਕਥਾਮ ਲਈ ਮਾਨਸਿਕ ਸਿਹਤ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਕੂਲ ਸਿਰਫ਼ ਅਕਾਦਮਿਕ ਤੌਰ 'ਤੇ ਹੀ ਨਹੀਂ, ਸਗੋਂ ਭਾਵਨਾਤਮਕ ਤੌਰ 'ਤੇ ਮਜ਼ਬੂਤ ਵਿਅਕਤੀਆਂ ਨੂੰ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ |