ਈਸੜੂ, 17 ਅਕਤੂਬਰ (ਬਲਵਿੰਦਰ ਸਿੰਘ)-ਸ਼ਹੀਦਾਂ ਦਾ ਪਿੰਡ ਈਸੜੂ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਤਰੱਕੀ ਦੀਆਂ ਲੀਹਾਂ 'ਤੇ ਚੱਲ ਪਿਆ ਹੈ, ਜੋ ਪਿਛਲੀਆਂ ਸਰਕਾਰਾਂ ਦੇ ਰਾਜ ਵਿਚ ਅਣਗੌਲਿਆ ਰਿਹਾ ਹੈ¢ ਇਹ ਗੱਲਾਂ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਭੁਪਿੰਦਰ ਸਿੰਘ ਸੌਂਦ ਅਤੇ ਆਪ ਦੇ ਸੰਗਠਨ ਇੰਚਾਰਜ ਮਾ. ਅਵਤਾਰ ਸਿੰਘ ਦਹਿੜੂ ਨੇ ਪਿੰਡ ਈਸੜੂ ਦੀ ਫਿਰਨੀ ਨੂੰ 18 ਫੁੱਟ ਚੌੜੀ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕਹੀਆਂ¢ ਉਨ੍ਹਾਂ ਕਿਹਾ ਕਿ ਪਿੰਡ ਦੀ ਨਵੀ ਬਣੀ ਪੰਚਾਇਤ ਵਧਾਈ ਦੀ ਪਾਤਰ ਹੈ, ਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਤਤਪਰ ਹੈ¢ ਚੇਅਰਮੈਨ ਰਤਨਹੇੜੀ ਨੇ ਕਿਹਾ ਕਿ ਪਿੰਡ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ 35 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਸ਼ਹੀਦ ਕਰਨੈਲ ਸਿੰਘ ਲਾਇਬਰੇਰੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਪੁਰਦ ਕੀਤੀ ਗਈ ਹੈ, ਜਿਸ ਦਾ ਬੱਚੇ ਲਾਹਾ ਪ੍ਰਾਪਤ ਕਰ ਰਹੇ ਹਨ¢ ਇਸ ਮੌਕੇ ਗ੍ਰਾਮ ਪੰਚਾਇਤ ਦਾ ਇੱਕ ਸਾਲ ਪੂਰਾ ਹੋਣ 'ਤੇ ਮੁੱਖ ਮਹਿਮਾਨਾਂ, ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਨੇ ਕੇਕ ਕੱਟ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਤਿੰਦਰਜੋਤ ਸਿੰਘ ਜੋਤੀ, ਪੰਚਾਇਤ ਮੈਂਬਰ ਗੁਰਜੀਤ ਸਿੰਘ, ਮਨਦੀਪ ਸਿੰਘ, ਯੋਗਰਾਜ ਸਿੰਘ, ਕੁਲਦੀਪ ਕੌਰ, ਸਰਬਜੀਤ ਕੌਰ, ਰਣਜੀਤ ਕੌਰ (ਸਾਰੇ ਪੰਚ), ਚਰਨਜੀਤ ਸਿੰਘ ਚੰਨੀ, ਪ੍ਰਧਾਨ ਹਰਵਿੰਦਰ ਸਿੰਘ ਵਿਵੇਕੀ, ਪ੍ਰਭਜੋਤ ਸਿੰਘ, ਮਾਸਟਰ ਬਲਜੀਤ ਸਿੰਘ, ਸਾਬਕਾ ਪੰਚ ਚਰਨਜੀਤ ਸਿੰਘ ਚਰਨੀ, ਪਵਿੱਤਰ ਸਿੰਘ ਸਾਬਕਾ ਪੰਚ, ਹੈਪੀ ਲਟਾਵਾ, ਲੰਬੜਦਾਰ ਦਾਨਾ ਸਿੰਘ, ਤਜਿੰਦਰ ਸਿੰਘ, ਇੰਦਰਜੀਤ ਸਿੰਘ, ਗੋਲਡੀ, ਨੋਨਾ ਅਤੇ ਸਮੂਹ ਪਤਵੰਤੇ ਸਾਥੀ ਹਾਜ਼ਰ ਸਨ¢ ਅੰਤ ਵਿਚ ਸਰਪੰਚ ਜਤਿੰਦਰਜੋਤ ਸਿੰਘ ਜੋਤੀ ਨੇ ਪੰਜਾਬ ਸਰਕਾਰ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ¢