ਬੀਜਾ, 17 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਵਿਖੇ ਸੈਂਟਰ ਘੁੰਗਰਾਲੀ ਰਾਜਪੂਤਾਂ ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ¢ ਜਿਸ ਵਿਚ ਸੈਂਟਰ ਦੇ ਅੱਠ ਸਰਕਾਰੀ ਸਕੂਲਾਂ ਜਿਨ੍ਹਾਂ ਵਿਚ ਘੁੰਗਰਾਲੀ ਰਾਜਪੂਤਾਂ, ਮਾਜਰੀ, ਗੋਬਿੰਦਪੁਰਾ, ਗੱਗੜ ਮਾਜਰਾ, ਮਹਿੰਦੀਪੁਰ, ਭੁਮੱਦੀ, ਕਿਸ਼ਨਗੜ੍ਹ, ਗੱਗੜ ਮਾਜਰਾ ਤੋਂ ਇਲਾਵਾ ਸੱਤਿਆ ਭਾਰਤੀ ਏਅਰਟੈੱਲ ਸਕੂਲ ਗੋਬਿੰਦਪੁਰਾ ਨੇ ਭਾਗ ਲਿਆ¢ ਵੱਖ-ਵੱਖ ਸਕੂਲਾਂ ਵਿਚੋਂ ਲਗਭਗ 100 ਦੇ ਕਰੀਬ ਖਿਡਾਰੀ ਇਨ੍ਹਾਂ ਖੇਡਾਂ ਵਿਚ ਆਪਣੇ ਆਪਣੇ ਸਕੂਲਾਂ ਵਿਚੋਂ ਚੁਣ ਕੇ ਲਿਆਂਦੇ ਗਏ ਸਨ¢ ਇਨ੍ਹਾਂ ਖੇਡਾਂ ਵਿਚ ਮੁੰਡੇ, ਕੁੜੀਆਂ ਦੀ ਕਬੱਡੀ, ਕੁਸ਼ਤੀਆਂ, ਲੰਬੀ ਛਾਲ, ਹਰ ਕਿਸਮ ਦੇ ਅਥਲੈਟਿਕ ਈਵੈਂਟ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ¢ ਜਿਨ੍ਹਾਂ ਵਿਚ ਓਵਰਆਲ ਟਰਾਫ਼ੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਨੇ ਜਿੱਤੀ¢ ਇਸ ਵਿਚ ਘੁੰਗਰਾਲੀ ਰਾਜਪੂਤਾਂ ਦੇ ਖਿਡਾਰੀਆਂ ਨੇ ਇਹ ਇਨਾਮ ਜਿੱਤੇ-ਮੁੰਡੇ (ਕਬੱਡੀ) ਪਹਿਲਾ ਸਥਾਨ, ਕੁੜੀਆਂ (ਕਬੱਡੀ)ਪਹਿਲਾਂ ਸਥਾਨ, ਰਿਲੇਅ ਰੇਸ (4*100) ਕੁੜੀਆਂ ਪਹਿਲਾ ਸਥਾਨ, ਰਿਲੇਅ ਰੇਸ (4*100) ਮੁੰਡੇ ਤੀਜਾ ਸਥਾਨ, 100 ਮੀਟਰ ਰੇਸ ਮੁੰਡੇ ਦੂਜਾ ਸਥਾਨ, 200 ਮੀਟਰ ਮੁੰਡੇ ਪਹਿਲਾ ਸਥਾਨ, 400 ਮੀਟਰ ਮੁੰਡੇ ਪਹਿਲਾ ਸਥਾਨ, (100 ਮੀਟਰ ਰੇਸ) ਕੁੜੀਆਂ ਪਹਿਲਾ ਸਥਾਨ, (400 ਮੀਟਰ ਰੇਸ) ਕੁੜੀਆਂ ਦੂਜਾ ਸਥਾਨ, ਰੱਸਾਕਸ਼ੀ ਪਹਿਲਾ ਸਥਾਨ,ਕੁਸ਼ਤੀਆਂ 25 ਕਿੱਲੋ ਦੂਜਾ ਸਥਾਨ, 28 ਕਿੱਲੋ ਪਹਿਲਾ ਸਥਾਨ,30 ਕਿੱਲੋ ਪਹਿਲਾ ਸਥਾਨ, 32 ਕਿੱਲੋ ਪਹਿਲਾ ਸਥਾਨ, ਲੰਬੀ ਛਾਲ 'ਚ ਮੁੰਡੇ ਪਹਿਲਾ ਤੇ ਦੂਜਾ ਸਥਾਨ, ਕੁੜੀਆਂ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਸਕੂਲ ਦੇ ਸਟੇਟ ਅਵਾਰਡੀ ਅਧਿਆਪਕ ਵਿਕਾਸ ਕਪਿਲਾ ਨੇ ਦੱਸਿਆ ਕਿ ਬੱਚੇ ਬਹੁਤ ਦਿਨ ਤੋਂ ਲਗਾਤਾਰ ਖੇਡਾਂ ਦੀ ਪ੍ਰੈਕਟਿਸ ਕਰ ਕੇ ਇਹ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ¢ ਸੀ. ਐੱਚ. ਟੀ. ਗਲੈਕਸੀ ਸੋਫ਼ਤ, ਬਲਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਸਤਨਾਮ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਵਲੋਂ ਜੇਤੂ ਖਿਡਾਰੀਆਂ ਨੂੰ ਸਕੂਲ ਵਿਚ ਵੀ ਸਨਮਾਨਿਤ ਕੀਤਾ ਗਿਆ¢ ਸਮੂਹ ਸਟਾਫ਼ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸ਼ਾਮ ਨੂੰ ਲਗਾਤਾਰ ਪ੍ਰੈਕਟਿਸ ਕਰਵਾਉਣ ਵਾਲੇ ਕੋਚ ਜਗਦੇਵ ਸਿੰਘ (ਗੱਬਰ) ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ¢