ਰਾੜਾ ਸਾਹਿਬ, 17 ਅਕਤੂਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੱਲ੍ਹਾਂ ਮਾਰੀਆਂ | ਜਾਣਕਾਰੀ ਅਨੁਸਾਰ ਅੰਡਰ-14 ਦੌੜਾਂ 'ਚ ਅਦੀਬ ਕੌਰ ਨੇ 400 ਮੀਟਰ ਤੇ 600 ਮੀਟਰ ਵਿਚ ਪਹਿਲਾ ਜਦ ਕਿ ਜਸਮੀਤ ਕੌਰ ਨੇ ਡਿਸਕਸ ਥਰੋਅ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਅੰਡਰ-17 ਗਰੁੱਪ 'ਚ ਅਕਾਲਰੂਪ ਕੌਰ 400 ਮੀਟਰ, 400 ਮੀਟਰ ਹਰਡਲਜ, ਰਿਲੇਅ 400 ਮੀਟਰ ਤੇ ਰਿਲੇਅ 1600 ਮੀਟਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਸਿਮਰਨ ਕੌਰ ਨੇ 800 ਮੀਟਰ ਦੂਜਾ ਤੇ 1500 ਮੀਟਰ, ਰਿਲੇਅ 400 ਮੀਟਰ ਅਤੇ ਰਿਲੇਅ 1600 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲਿਵਲੀਨ ਕੌਰ ਨੇ ਡਿਸਕਸ ਥਰੋਅ 'ਚ ਪਹਿਲਾ, ਨਵਲੀਨ ਕੌਰ ਨੇ ਡਿਸਕਸ ਥਰੋਅ ਵਿਚ ਤੀਜਾ, ਰੁਪਿੰਦਰ ਕੌਰ ਨੇ ਰਿਲੇਅ 400 ਮੀਟਰ ਵਿਚ ਪਹਿਲਾ, ਮਹਿਕਪ੍ਰੀਤ ਕੌਰ ਨੇ ਰਿਲੇਅ 1600 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ ਅੰਡਰ-19 ਮੁਕਾਬਲੇ ਵਿਚ ਅਰਸ਼ਪ੍ਰੀਤ ਕੌਰ ਨੇ ਡਿਸਕਸ ਥਰੋਅ ਪਹਿਲਾ ਤੇ ਰਸ਼ਮੀਤ ਕੌਰ ਨੇ ਸ਼ਾਟ ਪੁੱਟ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ | ਇਸ ਦੇ ਨਾਲ ਹੀ ਲੜਕਿਆਂ ਦੇ ਅੰਡਰ-17 ਗਰੁੱਪ 'ਚ ਗੁਰਮਨ ਸਿੰਘ ਨੇ 400 ਮੀਟਰ ਪਹਿਲਾ, 400 ਮੀਟਰ ਹਰਡਲਜ਼ ਪਹਿਲਾ, ਰਿਲੇਅ 400 ਮੀਟਰ ਤੀਜਾ ਤੇ ਰਿਲੇਅ 1600 ਮੀਟਰ ਤੀਜਾ ਸਥਾਨ ਪ੍ਰਾਪਤ ਕੀਤਾ | ਗੁਰਸ਼ਾਨ ਸਿੰਘ ਨੇ ਡਿਸਕਸ ਥਰੋਅ ਪਹਿਲਾ, ਮਨਸਾਹਿਬ ਸਿੰਘ ਨੇ ਡਿਸਕਸ ਥਰੋਅ ਦੂਜਾ, ਗੁਰਫ਼ਤਿਹਪ੍ਰੀਤ ਸਿੰਘ, ਹਰਮਨਦੀਪ ਸਿੰਘ, ਗੈਵਨਪ੍ਰੀਤ ਸਿੰਘ, ਹਰਕੀਰਤ ਸਿੰਘ ਨੇ ਰਿਲੇਅ 400 ਮੀਟਰ ਤੇ 1600 ਮੀਟਰ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-19 ਗਰੁੱਪ 'ਚ ਹਰਮਨਦੀਪ ਸਿੰਘ ਚਹਿਲ, ਬਲਰਾਜ ਸਿੰਘ, ਯੁਵਰਾਜਵੀਰ ਸਿੰਘ, ਸਾਹਿਬਦੀਪ ਸਿੰਘ ਨੂੰ ਰਿਲੇਅ 400 ਮੀਟਰ ਤੀਜਾ ਸਥਾਨ ਮਿਲਿਆ | ਸਕੂਲ ਪ੍ਰਬੰਧਕ ਕਮੇਟੀ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਤੇ ਪਿ੍ੰਸੀਪਲ ਡਾ. ਧੀਰਜ ਕੁਮਾਰ ਥਪਲਿਯਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਤੇ ਕੋਚ ਚਮਕੌਰ ਸਿੰਘ ਅਤੇ ਜਤਿੰਦਰਪਾਲ ਕੌਰ ਨੂੰ ਵਧਾਈ ਦਿੰਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ |