23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਹਲਕਾ ਪਾਇਲ ਦੀ ਕੋਈ ਵੀ ਸੜਕ ਨਵੀਂ ਦਿੱਖ ਤੋਂ ਅਧੂਰੀ ਨਹੀਂ ਰਹੇਗੀ-ਗਿਆਸਪੁਰਾ

ਅਜੀਤ ਡੈਸਕ 20-10-2025
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਦੁਆਰਾ ਵਿਕਾਸ-ਕਾਰਜਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਪਾਇਲ ਦੀਆਂ ਸੜਕਾਂ ਨੂੰ ਨਵੀਂ ਦਿੱਖ ਦੇਣ ਤੋਂ ਅਧੂਰਾ ਨਹੀਂ ਛੱਡਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਲਿੰਕ ਸੜਕ ਸਿਆੜ ਸਮਾਧ ਤੋਂ ਮਿਸਿੰਗ ਪੋਰਸ਼ਨ ਤੋਂ ਪੋਹੀੜ੍ਹ, ਸਿਆੜ ਤੋਂ ਪੰਧੇਰ ਖੇੜੀ ਰੋਡ, ਧੌਲ ਖੁਰਦ ਤੋਂ ਗੋਸਲਾਂ ਤੇ ਲਹਿਲ ਤੋਂ ਕਰਤਾਰਪੁਰ ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਜਿਨ੍ਹਾਂ ਹਲਕਾ ਪਾਇਲ ਦੀਆਂ ਸੜਕਾਂ ਦਾ ਮੂੰਹ ਮੱਥਾ ਸੰਵਾਰਨ ਲਈ ਦਿਲ ਖੋਲ੍ਹ ਕੇ ਕਾਰਜ ਸ਼ੁਰੂ ਕਰਵਾਏ ਹਨ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਕਰਨ ਸਿਹੌੜਾ, ਪ੍ਰਗਟ ਸਿੰਘ ਸਿਆੜ, ਸੁਖਵਿੰਦਰ ਸਿੰਘ ਲਹਿਲ, ਜੇ. ਈ. ਹਰਵਿੰਦਰ ਸਿੰਘ, ਰੋਡ ਇੰਸਪੈਕਟਰ ਜਗਦੀਪ ਸਿੰਘ, ਠੇਕੇਦਾਰ ਅਵਤਾਰ ਸਿੰਘ ਸਿਆੜ, ਸਿੰਗਾਰਾ ਸਿੰਘ, ਹਰਵਿੰਦਰ ਸਿੰਘ, ਹਰਪਾਲ ਸਿੰਘ ਜੈਲਦਾਰ, ਫ਼ੌਜੀ ਅਮਨਦੀਪ ਸਿੰਘ, ਗੁਰਮੇਲ ਸਿੰਘ, ਉਜਾਗਰ ਸਿੰਘ ਨਾਮਧਾਰੀ, ਕੁਲਦੀਪ ਸਿੰਘ ਪੰਚ, ਜਸਵੀਰ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਅਵਤਾਰ ਸਿੰਘ, ਬਖਤੌਰ ਸਿੰਘ, ਹਾਕਮ ਸਿੰਘ, ਮਿੰਦਰ ਸਿੰਘ, ਸਾਬਕਾ ਪੰਚ ਸੁਰਜੀਤ ਸਿੰਘ, ਸਾਬਕਾ ਪੰਚ ਰਣਜੀਤ ਸਿੰਘ, ਸਾਬਕਾ ਪੰਚ ਜਰਨੈਲ ਸਿੰਘ, ਰਣਬੀਰ ਸਿੰਘ, ਤੇਜਾ ਸਿੰਘ, ਜਗਰੂਪ ਸਿੰਘ, ਚੇਤੰਨ ਸਿੰਘ, ਸਾਬਕਾ ਪੰਚ ਜੀਤ ਸਿੰਘ ਮਾਸਟਰ ਸਿੰਗਾਰਾ ਸਿੰਘ, ਮਨਜੀਤ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਟਹਿਲ ਸਿੰਘ ਲਹਿਲ, ਸਾਬਕਾ ਪੰਚ ਹਰਪਾਲ ਸਿੰਘ ਧੌਲ ਖੁਰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ ਸਰਕਾਰ- ਪੈਰਾ ਮੈਡੀਕਲ ਯੂਨੀਅਨ ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਮੇਤ ਬੀਜਾ ਇਲਾਕੇ ਦੇ ਗੁਰੂ ਘਰਾਂ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।