23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡਾ. ਕਾਲੀਆ ਹਲਕਾ ਪਾਇਲ ਦੇ ਸਰਕਲ ਮਲੌਦ ਸ਼ਹਿਰੀ ਦੇ ਜਥੇਦਾਰ ਨਿਯੁਕਤ

ਅਜੀਤ ਡੈਸਕ 20-10-2025
ਮਲੌਦ, 19 ਅਕਤੂਬਰ (ਸਹਾਰਨ ਮਾਜਰਾ)-ਡਾ. ਕਰਨੈਲ ਸਿੰਘ ਕਾਲੀਆ (ਪੀ. ਐਚ. ਡੀ ਸ੍ਰੀ ਗੁਰੂ ਰਵਿਦਾਸ) ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪਾਇਲ ਦਾ ਸਰਕਲ ਮਲੌਦ ਸ਼ਹਿਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ | ਇਸ 'ਚ ਮਲੌਦ ਸ਼ਹਿਰ ਤੋਂ ਇਲਾਵਾ ਪਿੰਡ ਰੋੜੀਆਂ, ਸੋਮਲਖੇੜੀ, ਸਹਾਰਨ ਮਾਜਰਾ, ਚੌਮੋ, ਟਿੰਬਰਵਾਲ, ਜੋਗੀਮਾਜਰਾ, ਸੇਖਾ, ਸੋਹੀਆਂ, ਬੁਰਕੜ, ਤਿੰਨੇ ਦੌਦਾਂ, ਦੌਲਤਪੁਰ ਸਮੇਤ ਕਰੀਬ 20 ਪਿੰਡ ਰੱਖੇ ਗਏ ਹਨ | ਡਾ. ਕਾਲੀਆ ਇਸ ਤੋਂ ਪਹਿਲਾਂ ਰਾਜਨੀਤਕ, ਧਾਰਮਿਕ ਅਤੇ ਸੋਸ਼ਲ ਸੇਵਾਵਾਂ ਨਿਭਾਅ ਚੁੱਕੇ ਹਨ | ਉਨ੍ਹਾਂ ਖ਼ਾਸ ਤੌਰ 'ਤੇ ਦਲਿਤ ਸਮਾਜ ਨਾਲ ਸੰਬੰਧਿਤ ਮੁੱਦਿਆਂ ਬਾਰੇ ਸੰਘਰਸ਼ ਦੀ ਤਰਜਮਾਨੀ ਕਰਦਿਆਂ ਉਨ੍ਹਾਂ ਦੇ ਸਾਰਥਕ ਹੱਲ ਕਰਵਾਏ | ਉਹ ਹਮੇਸ਼ਾ ਲੋੜਵੰਦਾਂ ਦੇ ਮਦਦਗਾਰ ਰਹੇ | ਆਪਣੀ ਇਸ ਨਿਯੁਕਤੀ ਬਾਰੇ ਡਾ. ਕਾਲੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਜ਼ਿੰਦਗੀ ਜਿਉਣ ਦਾ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਪਹਿਲਾਂ ਉਹ ਰਾਜਨੀਤਕ ਖੇਤਰ ਨੂੰ ਜ਼ਿਆਦਾ ਤਰਜੀਹ ਦਿੰਦੇ ਸਨ ਪ੍ਰੰਤੂ ਹੁਣ ਉਨ੍ਹਾਂ ਅੰਮਿ੍ਤ ਛਕ ਲਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਚੁੱਕੇ ਹਨ | ਇਸ ਲਈ ਹੁਣ ਧਾਰਮਿਕ ਖੇਤਰ ਨੂੰ ਵਧੇਰੇ ਤਰਜੀਹ ਦੇਣਗੇ ਅਤੇ ਗੁਰਬਾਣੀ ਬਾਰੇ ਹੋਰ ਅਧਿਐਨ ਕਰਨਗੇ | ਉਨ੍ਹਾਂ ਪਿੰਡਾਂ ਵਿਚਲੇ ਆਗੂਆਂ ਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਣ |
ਪਿਛਲੀ ਖ਼ਬਰ ਰੇਤ ਮਾਫ਼ੀਆ ਫਿਰ ਹੋਇਆ ਸਰਗਰਮ ਅਗਲੀ ਖ਼ਬਰ ਬੁਟਾਹਰੀ ਵਾਸੀਆਂ ਵਲੋਂ ਸਟੇਟ ਐਵਾਰਡੀ ਮੁੱਖ ਅਧਿਆਪਕ ਜਸਵਿੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।