23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੁਟਾਹਰੀ ਵਾਸੀਆਂ ਵਲੋਂ ਸਟੇਟ ਐਵਾਰਡੀ ਮੁੱਖ ਅਧਿਆਪਕ ਜਸਵਿੰਦਰ ਸਿੰਘ ਦਾ ਸਨਮਾਨ

ਅਜੀਤ ਡੈਸਕ 20-10-2025
ਡੇਹਲੋਂ, 19 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁਟਾਹਰੀ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ 2025 ਮਿਲਣ ਬਾਅਦ ਬੁਟਾਹਰੀ ਵਾਸੀਆਂ ਨੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਦਾ ਪਿੰਡ ਪੁੱਜਣ 'ਤੇ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਦਿੱਤਾ ¢ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸਟੇਟ ਐਵਾਰਡ ਪ੍ਰਾਪਤ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੂੰ ਹਾਰਾਂ ਨਾਲ ਲੱਦ ਕੇ ਅਤੇ ਢੋਲ ਦੇ ਡਗੇ ਹੇਠ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਤੱਕ ਲਿਆਂਦਾ ਗਿਆ, ਜਿੱਥੇ ਸਕੂਲ ਸਟਾਫ਼ ਅਤੇ ਬੱਚਿਆਂ ਨੇ ਗੁਲਦਸਤੇ ਭੇਟ ਕਰ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ¢ ਪਿੰਡ ਬੁਟਾਹਰੀ ਦੀ ਸਰਪੰਚ ਰੁਪਿੰਦਰ ਕੌਰ ਗਰੇਵਾਲ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਮਾਗਮ ਦੌਰਾਨ ਪਰਮਜੀਤ ਸਿੰਘ ਗਰੇਵਾਲ, ਨਾਮਵਰ ਕਵੀਸ਼ਰ ਭਾਈ ਮਨਜੀਤ ਸਿੰਘ ਬੁਟਾਹਰੀ, ਉੱਘੇ ਸਮਾਜ ਸੇਵੀ ਹਰਨੇਕ ਸਿੰਘ ਭੱਪ ਨੇ ਕਿਹਾ ਕਿ ਦਹਾਕਿਆਂ 'ਚ ਪਹਿਲੀ ਵਾਰੀ ਪਿੰਡ ਬੁਟਾਹਰੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਇਹ ਐਵਾਰਡ ਮਿਲਣਾ ਸਮੂਹ ਨਗਰ ਲਈ ਮਾਣ ਵਾਲੀ ਗੱਲ ਹੈ ¢ਇਸ ਸਮੇਂ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਕਿਹਾ ਕਿ ਜੋ ਸਨਮਾਨ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਪਹਿਲਾਂ ਮਿਲੇ ਰਾਜ ਪੱਧਰੀ ਸਨਮਾਨ ਤੋਂ ਕਿਸੇ ਵੀ ਪੱਖ ਤੋਂ ਘੱਟ ਨਹੀਂ ਹੈ ¢ ਇਸ ਸਮੇਂ ਸਟੇਜ ਸੰਚਾਲਨ ਦੀ ਭੂਮਿਕਾ ਰਾਜ ਸਿੰਘ ਜਗੇੜਾ ਨੇ ਬਾਖ਼ੂਬੀ ਨਿਭਾਈ ¢ ਇਸ ਮੌਕੇ ਸਕੂਲ ਸਟਾਫ਼ ਮਨਜੀਤ ਕੌਰ, ਗੁਰਜੰਟ ਸਿੰਘ, ਦਵਿੰਦਰ ਸਿੰਘ, ਬਲਜੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ, ਪੰਚ ਰਾਜਵੀਰ ਸਿੰਘ, ਪੰਚ ਡੋਗਰ ਸਿੰਘ, ਜਸਵਿੰਦਰ ਸਿੰਘ ਬਿੰਦਰ ਕੈਲੇ, ਸੈਂਟਰ ਹੈੱਡ ਟੀਚਰ ਮਨਿੰਦਰਪਾਲ ਕੌਰ, ਸੀਨੀਅਰ ਸੈਕੰਡਰੀ ਸਕੂਲ ਬੁਟਾਹਰੀ ਦੇ ਇੰਚਾਰਜ ਸ਼ਿਵਾਨੀ, ਲੈਕਚਰਾਰ ਸਿਕੰਦਰ ਸਿੰਘ, ਬੀ. ਆਰ. ਸੀ., ਮਨਪ੍ਰੀਤ ਸਿੰਘ ਮੀਮਸਾ, ਤੇਜਪ੍ਰੀਤ ਸਿੰਘ ਕੁਲਾੜ੍ਹ, ਜਸਵੀਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਡਾ. ਕਾਲੀਆ ਹਲਕਾ ਪਾਇਲ ਦੇ ਸਰਕਲ ਮਲੌਦ ਸ਼ਹਿਰੀ ਦੇ ਜਥੇਦਾਰ ਨਿਯੁਕਤ ਅਗਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ ਸਰਕਾਰ- ਪੈਰਾ ਮੈਡੀਕਲ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।