25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਦੀਵਾਲੀ 'ਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ

ਅਜੀਤ ਡੈਸਕ 20-10-2025
ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਅਤੇ ਵੱਖ-ਵੱਖ ਇੰਤਜ਼ਾਮੀਆ ਕਮੇਟੀਆਂ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਦੀਪਾਂ ਦੇ ਇਸ ਪਵਿੱਤਰ ਤਿਉਹਾਰ 'ਤੇ ਸਮਾਜ 'ਚ ਪਿਆਰ, ਏਕਤਾ ਤੇ ਭਾਈਚਾਰੇ ਦਾ ਸੁਨੇਹਾ ਦਿੰਦਿਆਂ ਇਨਸਾਨੀਅਤ ਦੀ ਇਕ ਉਤਮ ਮਿਸਾਲ ਕਾਇਮ ਕੀਤੀ | ਉਨ੍ਹਾਂ ਨੇ ਆਪਣੇ ਯਤਨਾਂ ਨਾਲ ਲਗਭਗ 100 ਲੋੜਵੰਦ ਪਰਿਵਾਰਾਂ ਤੱਕ ਦੀਵਾਲੀ ਦੀਆਂ ਖ਼ੁਸ਼ੀਆਂ ਪਹੁੰਚਾਈਆਂ | ਹਰ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ, ਦੀਵਾਲੀ ਦੇ ਤੋਹਫ਼ੇ, ਮਠਿਆਈ ਤੇ ਦੀਵੇ ਵੰਡੇ ਗਏ | ਜਨਾਬ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਭਾਰਤ ਕਈ ਸਭਿਆਚਾਰਾਂ ਵਾਲਾ ਦੇਸ਼ ਹੈ, ਜਿੱਥੇ ਹਰ ਧਰਮ, ਜਾਤ ਤੇ ਸਮਾਜ ਦੇ ਲੋਕ ਆਪਸੀ ਪਿਆਰ ਨਾਲ ਸਾਰੇ ਤਿਉਹਾਰ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਜਿਵੇਂ ਈਦ ਦੇ ਮੌਕੇ 'ਤੇ ਸਾਰੇ ਧਰਮਾਂ ਦੇ ਲੋਕ ਮੁਸਲਿਮ ਭਾਈਚਾਰੇ ਨਾਲ ਖ਼ੁਸ਼ੀ ਸਾਂਝੀ ਕਰਦੇ ਹਨ, ਓਵੇਂ ਹੀ ਪਰੰਪਰਾ ਨੂੰ ਜਾਰੀ ਰੱਖਦਿਆਂ ਉਨ੍ਹਾਂ ਨੇ ਵੀ ਦੀਵਾਲੀ 'ਤੇ ਲੋੜਵੰਦ ਪਰਿਵਾਰਾਂ ਨਾਲ ਪਿਆਰ ਤੇ ਭਾਈਚਾਰੇ ਦਾ ਇਹ ਸੁਨੇਹਾ ਸਾਂਝਾ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਲਗਭਗ 11,000 ਦੀਵੇ ਵੰਡੇ ਗਏ, ਤਾਂ ਜੋ ਉਨ੍ਹਾਂ ਘਰਾਂ ਵਿੱਚ ਵੀ ਰੌਸ਼ਨੀ ਤੇ ਮੁਸਕਾਨ ਇਕੱਠੇ ਚਮਕਣ | ਇਸ ਮੌਕੇ ਉਨ੍ਹਾਂ ਦੇ ਨਾਲ ਹਰਫੂਲ ਸਿੰਘ, ਆਤਿਸ਼ ਖਾਨ ਰਾਜੂ, ਹਨੀਫ ਖਾਨ ਰਿੰਕੂ, ਕਮਲਜੀਤ, ਵਰਿੰਦਰ, ਜਾਕਿਰ, ਕੁਲਵਿੰਦਰ ਸਿੰਘ ਅਤੇ ਅਸਲਮ ਵੀ ਮੌਜੂਦ ਸਨ |
ਪਿਛਲੀ ਖ਼ਬਰ ਦਲਿਤਾਂ 'ਤੇ ਸਭ ਤੋਂ ਵੱਧ ਅੱਤਿਆਚਾਰ 'ਆਪ' ਸਰਕਾਰ ਦੇ ਰਾਜ 'ਚ- ਗੇਜਾ ਰਾਮ • ਕੇਜਰੀਵਾਲ ਨੇ ਦਲਿਤਾਂ ਨਾਲ ਕੀਤੇ ਵਾਅਦੇ... ਅਗਲੀ ਖ਼ਬਰ ਦੀਵਾਲੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ- ਵਿਧਾਇਕ ਗਿਆਸਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।