25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦਲਿਤਾਂ 'ਤੇ ਸਭ ਤੋਂ ਵੱਧ ਅੱਤਿਆਚਾਰ 'ਆਪ' ਸਰਕਾਰ ਦੇ ਰਾਜ 'ਚ- ਗੇਜਾ ਰਾਮ • ਕੇਜਰੀਵਾਲ ਨੇ ਦਲਿਤਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਏ

ਅਜੀਤ ਡੈਸਕ 20-10-2025
ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)- ਭਾਜਪਾ ਦੇ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਇੰਚਾਰਜ ਗੇਜਾ ਰਾਮ ਨੇ ਦੋਸ਼ ਲਾਏ ਕਿ ਦਲਿਤਾਂ 'ਤੇ ਸਭ ਤੋਂ ਵੱਧ ਅੱਤਿਆਚਾਰ ਆਮ ਆਦਮੀ ਪਾਰਟੀ ਦੇ ਰਾਜ 'ਚ ਹੋਏ ਭਾਵੇਂ ਦਲਿਤਾਂ ਦੀ ਆਬਾਦੀ ਪੰਜਾਬ ਵਿਚ 32 ਫ਼ੀਸਦੀ ਹੈ ਜੋ ਭਾਰਤ ਦੇ ਸਭ ਰਾਜਾਂ ਤੋਂ ਵਧੇਰੇ ਹੈ | ਗੇਜਾ ਰਾਮ ਨੇ ਕਿਹਾ ਕਿ ਕੇਜਰੀਵਾਲ ਨੇ ਦਲਿਤਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਗੇਜਾ ਰਾਮ ਨੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਲਿਤਾਂ ਨਾਲ ਕੀਤਾ ਵਾਅਦਾ ਯਾਦ ਕਰਵਾਉਂਦੇ ਹੋਏ ਕਿਹਾ ਗਿਆ ਕਿ ਜਲੰਧਰ 'ਚ ਚੋਣ ਜਲਸੇ 'ਚ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਸਰਕਾਰ ਆਉਣ 'ਤੇ ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਬਣਾਇਆ ਜਾਵੇਗਾ ਪਰ 4 ਸਾਲ ਲੰਘਣ ਦੇ ਬਾਵਜੂਦ ਕਿਸੇ ਦਲਿਤ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਪੰਜਾਬ ਦੇ 7 ਰਾਜ ਸਭਾ ਮੈਂਬਰਾਂ ਦੀ ਚੋਣ ਕਰਦੇ ਸਮੇਂ ਵੀ ਕਿਸੇ ਦਲਿਤ ਨੂੰ ਸੰਸਦ ਦੇ ਉਪਰਲੇ ਸਦਨ 'ਚ ਨਹੀਂ ਭੇਜਿਆ ਗਿਆ | ਬਲਕਿ ਸਾਰੀਆਂ ਟਿਕਟਾਂ ਸਰਮਾਏਦਾਰਾਂ ਤੇ ਧਨਾਢਾਂ ਨੂੰ ਵੇਚੀਆਂ ਗਈਆਂ ਹਨ | ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ |
ਪਿਛਲੀ ਖ਼ਬਰ ਲੋਕ ਸੁਰੱਖਿਅਤ ਢੰਗ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ-ਸਿਆਸੀ ਆਗੂ ਅਗਲੀ ਖ਼ਬਰ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਦੀਵਾਲੀ 'ਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।