02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

8 ਨੂੰ ਪਾਵਰਕਾਮ ਸਬ ਡਵੀਜ਼ਨਾਂ 'ਤੇ ਬਿਜਲੀ ਬਿੱਲ-2025 ਤੇ ਬੀਜ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ-ਘੁਡਾਣੀ/ਜਰਗੜੀ

ਅਜੀਤ ਡੈਸਕ 06-12-2025
ਜੌੜੇਪੁਲ ਜਰਗ, 5 ਦਸੰਬਰ (ਪਾਲਾ ਰਾਜੇਵਾਲੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਜਰਗੜੀ ਦੀ ਮੀਟਿੰਗ ਬਲਾਕ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਬਿਜਲੀ ਬਿੱਲ-2025 ਅਤੇ ਸੀਡ ਬਿੱਲ ਲੈ ਕੇ ਸਰਕਾਰ ਆ ਰਹੀ ਹੈ | ਉਸ ਦਾ ਵਿਰੋਧ ਬਿਲ ਵਾਲੀਆਂ ਕਾਪੀਆਂ 8 ਦਸੰਬਰ ਨੂੰ ਬਿਜਲੀ ਬੋਰਡ ਦੇ ਸਬ ਡਿਵੀਜ਼ਨਾਂ ਦੇ ਅੱਗੇ ਧਰਨਾ ਦੇ ਕੇ ਸਾੜੀਆਂ ਜਾਣਗੀਆਂ ਕਿਉਂਕਿ ਬਿਜਲੀ ਬਿੱਲ-2025 ਨਾਲ ਮਿਲਦੀਆਂ 300 ਯੂਨਿਟਾਂ ਖ਼ਤਮ ਹੋ ਜਾਵੇਗੀ, ਮੋਟਰਾਂ ਦੇ ਬਿੱਲ ਲਾਏ ਜਾਣਗੇ ਅਤੇ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ, ਚਿੱਪ ਵਾਲੇ ਮੀਟਰ ਵੀ ਲੱਗਣਗੇ, ਜਿਸ ਨਾਲ ਆਮ ਜਨਤਾ ਨੂੰ ਪਹਿਲਾਂ ਰੀਚਾਰਜ ਕਰਾਓ ਫਿਰ ਬਿਜਲੀ ਲਓ ਦਾ ਹੈ ਤਾਂ ਇਹ ਬਹੁਤ ਹੀ ਮਾਰੂ ਹੱਲਾ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟਾਂ ਨੂੰ ਅੰਬਾਨੀ, ਅੰਡਾਨੀ ਰਿਲਾਇੰਸ ਵਰਗਿਆਂ ਨੂੰ ਇਹ ਸਭ ਕੁੱਝ ਸੰਭਾਲਿਆ ਜਾ ਰਿਹਾ ਹੈ | ਜਿਸ ਨਾਲ ਸਾਡੀ ਬਿਜਲੀ ਜੋ ਕਿ ਅੱਤ ਜ਼ਰੂਰੀ ਹੈ ਇਹ ਵਸਤੂ ਵੀ ਕਾਰਪੋਰੇਟਾਂ ਦੇ ਹੱਥਾਂ ਵਿਚ ਦਿੱਤੀ ਜਾ ਰਹੀ ਹੈ ਅਤੇ ਨਵਾਂ ਬੀਜ ਬਿੱਲ ਜੋ ਲੈ ਕੇ ਆ ਰਹੇ ਹਨ, ਉਹ ਸਾਰੇ ਕੰਪਨੀਆਂ ਤੋਂ ਲੈਣੇ ਪੈਣੇ ਹਨ | ਕੋਈ ਵੀ ਕਿਸਾਨ ਆਪਦੇ ਕੋਲ ਬੀਜ ਵੀ ਰੱਖ ਕੇ ਨਹੀਂ ਬੀਜ ਸਕਦਾ ਜੋ ਵੀ ਕਿਸਾਨ ਆਪਦੇ ਕੋਲੋਂ ਬੀਜ ਰੱਖ ਕੇ ਬੀਜੇਗਾ ਉਸ ਨੂੰ ਸਜ਼ਾ ਤੇ ਜੁਰਮਾਨਾ ਵੀ ਹੋ ਸਕਦੇ ਹਨ | ਬੀਜ ਵੀ ਉਹ ਆਪਣੇ ਮੁੱਠੀ ਵਿਚ ਕਰ ਕੇ ਕਿਸਾਨਾਂ ਨੂੰ ਅੰਨੇ ਮੁਨਾਫ਼ਿਆਂ 'ਤੇ ਲੁੱਟ ਕਰਨਗੇ | ਇਸ ਦਾ ਵਿਰੋਧ ਕਰਨ ਲਈ ਸਾਰੇ ਸਬ ਡਿਵੀਜ਼ਨਾਂ ਉੱਪਰ ਵੱਡੀ ਗਿਣਤੀ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ, ਵਿਚ ਪਹੁੰਚਣ ਦੀ ਵੀ ਜ਼ੋਰਦਾਰ ਅਪੀਲ ਵੀ ਕੀਤੀ | ਇਸ ਮੌਕੇ ਅਵਤਾਰ ਸਿੰਘ ਤਾਰੀ, ਦਰਸ਼ਨ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ, ਭਰਪੂਰ ਸਿੰਘ, ਅਜਮੇਰ ਸਿੰਘ, ਨਛੱਤਰ ਸਿੰਘ ਜਰਗੜੀ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਭਾਰਤ-ਰੂਸ ਦੋਸਤੀ ਨਿਭਾਏਗੀ ਅਹਿਮ ਭੂਮਿਕਾ : ਪਰਮਜੀਤ ਸਿੰਘ ਗਿੱਲ ਅਗਲੀ ਖ਼ਬਰ ਗੁ. ਮੰਜੀ ਸਾਹਿਬ ਕੋਟਾਂ ਵਿਖੇ ਨਵੇਂ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।