29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਚ ਅਧਿਆਪਕਾਂ ਲਈ ਏ. ਆਈ. ਵਰਕਸ਼ਾਪ ਲਗਾਈ

ਅਜੀਤ ਡੈਸਕ 26-12-2025
ਡੇਹਲੋਂ, 25 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਅਧਿਆਪਕਾਂ ਲਈ ਕਲਾਸ ਰੂਮ ਵਿਚ ਕਿ੍ਤਿ੍ਮ ਬੁੱਧੀ (ਏ. ਆਈ.) ਦੀ ਵਰਤੋਂ ਬਾਰੇ ਇੱਕ ਬਹੁਤ ਹੀ ਲਾਹੇਵੰਦ ਅਤੇ ਜਾਣਕਾਰੀ ਭਰਪੂਰ ਵਰਕਸ਼ਾਪ ਲਗਾਈ ਗਈ ¢ ਇਸ ਵਰਕਸ਼ਾਪ ਦਾ ਮਕਸਦ ਅਧਿਆਪਕਾਂ ਨੂੰ ਨਵੀਂ ਤਕਨਾਲੋਜੀ ਨਾਲ ਜਾਣੂ ਕਰਵਾਉਣਾ ਅਤੇ ਪਾਠ-ਪਾਠਨ ਦੇ ਢੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸੀ¢ ਇਹ ਵਰਕਸ਼ਾਪ ਦੌਰਾਨ ਸੋਨੀਆ ਵਿਕਟਰ, ਆਈ. ਟੀ. ਅਧਿਆਪਕਾ ਕੁੰਦਨ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਅਤੇ ਅਮਨਦੀਪ ਸਿੰਘ ਰੁਪੜਾਈ ਪੀ. ਜੀ. ਟੀ. ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਆਦਿ ਮਾਹਿਰਾਂ ਵਲੋਂ ਜਾਗਰੂਕ ਕੀਤਾ ਗਿਆ ¢ ਉਨ੍ਹਾਂ ਆਸਾਨ ਤੇ ਸਧਾਰਨ ਭਾਸ਼ਾ ਵਿਚ ਅਧਿਆਪਕਾਂ ਨੂੰ ਵੱਖ-ਵੱਖ ਏ. ਆਈ. ਟੂਲਾਂ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਕਲਾਸ ਵਿਚ ਵਰਤੋਂ ਕਰ ਕੇ ਵੀ ਦਿਖਾਈ ਗਈ¢ ਟਾਈਮ-ਟੇਬਲ ਬਣਾਉਣ, ਅਸਾਈਨਮੈਂਟ ਦੇਣ ਅਤੇ ਲੈਣ, ਬੱਚਿਆਂ ਤੋਂ ਰਚਨਾਤਮਿਕ ਲਿਖਤ ਕਰਵਾਉਣ, ਫ਼ੋਟੋ ਅਤੇ ਵੀ. ਡੀ. ਓ. ਸੰਪਾਦਨ ਵਰਗੇ ਵਿਸ਼ਿਆਂ 'ਤੇ ਖ਼ਾਸ ਧਿਆਨ ਦਿੱਤਾ ਗਿਆ ¢ ਇਸ ਸਮੇਂ ਸਕੂਲ ਸੰਸਥਾ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ, ਚੇਅਰਪਰਸਨ ਸੁਮਨ ਸੋਫਤ ਅਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਹਮੇਸ਼ਾ ਹੀ ਅਧਿਆਪਕਾਂ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਨੂੰ ਸਿੱਖਿਆ ਨਾਲ ਜੋੜਨ ਦੇ ਹਾਮੀ ਹੁੰਦੇ ਹਨ ¢ ਅੰਤ ਵਿਚ ਦੋਵੇਂ ਸਿੱਖਿਆ ਮਾਹਿਰਾਂ ਦਾ ਸਕੂਲ ਸੰਸਥਾ ਵਲੋਂ ਸਨਮਾਨ ਵੀ ਕੀਤਾ ਗਿਆ ¢
ਪਿਛਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਮਲੌਦ 'ਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।