29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਝੰਡੇ ਦੀ ਰਸਮ ਨਾਲ ਸ਼ੁਰੂ ਹੋਇਆ ਦੁਸਹਿਰਾ ਉਤਸਵ ਸ਼ਹਿਰ ਵਿਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਖੰਨਾ, 28 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਸਾਲਾਂ ਤੋ ਚੱਲੀ ਆ ਰਹੀ ਪੁਰਾਣੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੁਸਹਿਰਾ ਕਮੇਟੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਦੇਵੀ ਦਵਾਲਾ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਅਤੇ ਸੜਕਾਂ ਵਿਚੋਂ ਹੁੰਦੇ ਹੋਏ ਸ਼ੋਭਾ ਯਾਤਰਾ ਸ਼੍ਰੀ ਰਾਮ ਮੰਦਰ ਵਿਖੇ ਸਮਾਪਤ ਹੋਈ ਜਿੱਥੇ ਝੰਡੇ ਦੀ ਪੂਜਾ ਕਰ ਕੇ ਮੰਦਿਰ ਦੇ ਉੱਪਰ ਝੰਡਾ ਲਹਿਰਾਇਆ ਗਿਆ।

ਅਜੀਤ ਡੈਸਕ 29-08-2026
ਖੰਨਾ, 28 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਸਾਲਾਂ ਤੋ ਚੱਲੀ ਆ ਰਹੀ ਪੁਰਾਣੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੁਸਹਿਰਾ ਕਮੇਟੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਦੇਵੀ ਦਵਾਲਾ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਅਤੇ ਸੜਕਾਂ ਵਿਚੋਂ ਹੁੰਦੇ ਹੋਏ ਸ਼ੋਭਾ ਯਾਤਰਾ ਸ਼੍ਰੀ ਰਾਮ ਮੰਦਰ ਵਿਖੇ ਸਮਾਪਤ ਹੋਈ ਜਿੱਥੇ ਝੰਡੇ ਦੀ ਪੂਜਾ ਕਰ ਕੇ ਮੰਦਿਰ ਦੇ ਉੱਪਰ ਝੰਡਾ ਲਹਿਰਾਇਆ ਗਿਆ। ਇਸ ਮੌਕੇ ਰਮਨਦੀਪ ਸਿੰਘ ਸੌਂਦ ਦੇ ਨਾਲ ਦੁਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਵਿਕਾਸ ਅਗਰਵਾਲ, ਮੀਤ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਾਹੀ, ਜਨਰਲ ਸਕੱਤਰ ਲਵਲੇਸ਼ ਅਰੋੜਾ ਦਾ ਸ਼੍ਰੀ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਪੁਰੀ, ਸਕੱਤਰ ਦਵਾਰਕਾ ਦਾਸ, ਰਣਵੀਰ ਖੰਨਾ, ਸੁਬੋਧ ਮਿੱਤਲ ਵਲੋਂ ਸਵਾਗਤ ਕੀਤਾ ਗਿਆ। ਮੰਦਿਰ ਦੇ ਮੁੱਖ ਪੁਜਾਰੀ ਗਿਆਨ ਚੰਦ, ਦਵਿੰਦਰ ਸ਼ਰਮਾ ਅਤੇ ਗੌਰਵ ਸ਼ਰਮਾ ਵਲੋਂ ਝੰਡੇ ਦੀ ਪੂਜਾ ਅਰਚਨਾ ਕੀਤੀ ਗਈ ਅਤੇ 1 ਸਾਲ ਦੇ ਲਈ ਮੰਦਿਰ ਦੀ ਇਮਾਰਤ ‘ਤੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕਰਨ ਅਰੋੜਾ, ਕਰਮਜੀਤ ਸਿੰਘ ਸਿਫਤੀ ਮੀਤ ਪ੍ਰਧਾਨ ਨਗਰ ਕੌਂਸਲ ਖੰਨਾ, ਰੋਹਿਤ ਅਗਰਵਾਲ, ਪੀ. ਏ. ਮਹੇਸ਼ ਕੁਮਾਰ, ਵਿਕਾਸ ਭਾਟੀਆ ਕੈਸ਼ੀਅਰ ਸ਼ਿਵਪੁਰੀ ਮੰਦਿਰ, ਸੰਨੀ ਸ਼ਰਮਾ, ਗੁਰਦੀਪ ਸਿੰਘ, ਹਰੀਸ਼ ਧਵਨ, ਬਬਲੀ ਸਾਹਨੇਵਾਲੀਆ, ਹਰਜੀਤ ਸਿੰਘ ਵਿਕੀ ਭਾਟੀਆ, ਵਿਸ਼ਨੂੰ ਸ਼ਰਮਾ, ਕਰਨੈਲ ਸਿੰਘ, ਹਰਵੀਰ ਸਿੰਘ ਸੋਨੂੰ, ਸੰਜੀਵ ਕਿੱਟੂ, ਰਾਜਨ ਦੱਤ, ਕਰਨ ਵਰਮਾ, ਸੁਰੇਸ਼ ਕੁਮਾਰ, ਰਾਹੁਲ ਗਰਗ ਬਾਵਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਰੌਦੀਆਂ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਲਾਲ ਸਿੰਘ 81ਵਾਂ ਯਾਦਗਾਰੀ ਕਬੱਡੀ ਟੂਰਨਾਮੈਂਟ 3 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।