29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦੀ ਸਭਾ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਤੇ ਡਿਕਸੀ ਢਾਬਾ ਵਲੋਂ ਦੁੱਧ ਦੇ ਲੰਗਰ ਲਗਾਏ

ਅਜੀਤ ਡੈਸਕ 26-12-2025
ਮੁੱਲਾਂਪੁਰ-ਦਾਖਾ, 25 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਦੀ ਟੀਮ ਵਲੋਂ ਡਿਕਸੀ ਢਾਬਾ ਸੰਚਾਲਕ ਵਿੱਕੀ ਰਕਬਾ, ਹੋਰਨਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਅਤੇ ਉਨ੍ਹਾਂ ਲਈ ਦੁੱਧ ਦੀ ਸੇਵਾ ਕਰਨ ਵਾਲੇ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਪੋਹ ਮਹੀਨੇ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਪਿੰਡ ਰਕਬਾ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਫਾਊਾਡੇਸ਼ਨ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾ: ਆਈ.ਪੀ.ਐੱਸ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਉਪ ਪ੍ਰਧਾਨ ਜਸਵੰਤ ਸਿੰਘ ਛਾਪਾ, ਸਰਪੰਚ ਰਣਜੀਤ ਸਿੰਘ, ਦਲਜੀਤ ਸਿੰਘ ਯੂ.ਐੱਸ.ਏ ਮੌਜੂਦ ਰਹੇ | ਇਸ ਮੌਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪੋਹ ਦਾ ਮਹੀਨਾ ਸਿੱਖ ਇਤਿਹਾਸ ਦਾ ਉਹ ਅਮਰ ਅਧਿਆਇ ਹੈ, ਜਿਥੇ ਹੌਂਸਲੇ ਨਾਲ ਧਰਮ ਅਤੇ ਸੱਚ ਖ਼ਾਤਰ ਅਣਗਿਣਤ ਸ਼ਹਾਦਤਾਂ ਹੋਈਆਂ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਹਫਤੇ ਵਿਚ ਆਪਣਾ ਪਰਿਵਾਰ ਕੌਮ ਉੱਪਰ ਵਾਰ ਦਿੱਤਾ, ਜਿਸ ਦਾ ਕਰਜ਼ ਉਤਾਰਿਆ ਨਹੀਂ ਜਾ ਸਕਦਾ | ਮਲਕੀਤ ਸਿੰਘ ਨੇ ਕਿਹਾ ਕਿ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤਾ ਗਿਆ | ਪੋਹ ਮਹੀਨੇ ਦੀਆਂ ਸ਼ਹਾਦਤਾਂ ਸਾਨੂੰ ਹੱਕ ਅਤੇ ਸੱਚ ਲਈ ਲੜਨ ਲਈ ਹਮੇਸ਼ਾਂ ਪ੍ਰੇਰਿਤ ਕਰਦੀਆਂ ਰਹਿਣਗੀਆਂ | ਕਿ੍ਸ਼ਨ ਕੁਮਾਰ ਬਾਵਾ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਨੂੰ ਕੋਟਿਨ-ਕੋਟਿ ਪ੍ਰਣਾਮ ਕੀਤਾ | ਇਸ ਸਮੇਂ ਮਾਸਟਰ ਗੁਰਚਰਨ ਸਿੰਘ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ ਲਾਂਬਾ, ਰਜਿੰਦਰ ਸਿੰਘ, ਸੁਖਦੇਵ ਸਿੰਘ ਫੌਜੀ ਹਿਸੋਵਾਲ, ਸੁਰਿੰਦਰ ਸਿੰਘ, ਪੱਪੀ ਪੰਡੋਰੀ, ਹਰਦੀਪ ਸਿੰਘ, ਜਗਵਿੰਦਰ ਸਿੰਘ ਜੱਗੀ, ਦਵਿੰਦਰ ਸਿੰਘ ਹਿੱਸੋਵਾਲ, ਗੁਰਵਿੰਦਰ ਸਿੰਘ ਰਕਬਾ, ਜਗਦੇਵ ਸਿੰਘ, ਹਰਿੰਦਰ ਸਿੰਘ ਢੈਪਈ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਗਿੱਲ, ਜੋਤ ਸਿੰਘ ਜੋਧਾਂ, ਮਨਦੀਪ ਬਿੱਲਾ, ਰਾਮ ਸਿੰਘ ਸਾਬਕਾ ਸਰਪੰਚ ਹਿਸੋਵਾਲ, ਸੁੱਚਾ ਸਿੰਘ ਤੁਗਲ, ਤਰਨਜੀਤ ਸਿੰਘ ਦਾਖਾ, ਰਣਦੀਪ ਸਿੰਘ, ਰਵਿੰਦਰ ਸਿੰਘ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸ਼ਫਰ-ਏ-ਸ਼ਹਾਦਤ ਸਮਾਗਮਾਂ 'ਚ ਵਿਧਾਇਕ ਗਿਆਸਪੁਰਾ ਨੇ ਪਰਿਵਾਰ ਸਮੇਤ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਪਿੰਡ ਝੋਰੜਾਂ ਦੀ ਪੰਚਾਇਤੀ ਜ਼ਮੀਨ 'ਤੇ ਗਰਿੱਡ ਲਗਾਉਣ ਦਾ ਮਾਮਲਾ ਦਿਨੋਂ-ਦਿਨ ਉਲਝਣ ਲੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।