23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੋਕ ਭਲਾਈ ਕਲੱਬ ਮੌੜਾਂ ਵਲੋਂ 2 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ <br/>

ਅਜੀਤ ਡੈਸਕ 18-06-2025
ਸ਼ਹਿਣਾ, 17 ਜੂਨ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਮੌੜ ਵਿਖੇ ਲੋਕ ਭਲਾਈ ਕਲੱਬ ਰਜਿ ਮੌੜਾਂ ਵਲੋਂ ਸਮਾਜ ਸੇਵੀ ਦਾਨੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕੀਤੇ ਗਏ | ਕਲੱਬ ਦੇ ਪ੍ਰਧਾਨ ਸੀਰਾ ਮੌੜ ਨੇ ਦੱਸਿਆ ਕਿ ਪਹਿਲਾਂ ਵੀ ਇਕ ਲੋੜਵੰਦ ਧੀ ਦਾ ਕਲੱਬ ਵਲੋਂ ਅਨੰਦ ਕਾਰਜ ਕਰਵਾਇਆ ਗਿਆ ਹੈ | ਹੁਣ 2 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ, ਜਿੱਥੇ ਕਿ ਕਲੱਬ ਵਲੋਂ ਦਾਨੀ ਵੀਰ ਐਨ.ਆਰ.ਆਈ. ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਘਰੇਲੂ ਵਰਤੋਂ ਵਾਲਾ ਸਾਰਾ ਫ਼ਰਨੀਚਰ ਦਾ ਸਮਾਨ ਵੀ ਦਿੱਤਾ ਗਿਆ | ਇਸ ਸਮੇਂ ਸੀਰਾ ਮੌੜ ਪ੍ਰਧਾਨ, ਜਾਫ਼ਰ ਖ਼ਾਨ, ਅਕਬਰ ਖ਼ਾਨ, ਨਰੇਸ਼ ਕੁਮਾਰ, ਡਾਕਟਰ ਗੁਰਦੀਪ ਸਿੰਘ, ਰਾਜਵੀਰ ਸਿੰਘ, ਕਾਕਾ ਤੂੜੀ ਵਾਲਾ, ਸੋਨੀ ਡਾਕੀਆ, ਜਗਸੀਰ ਸਿੰਘ ਸੀਰਾ ਸੁਖਪੁਰਾ, ਜਥੇਦਾਰ ਗੁਰਪ੍ਰੀਤ ਸਿੰਘ ਮੌੜ, ਭਾਨਾ ਮੌੜ, ਗੁਰਮੇਲ ਸਿੰਘ ਮੌੜ, ਸੁਖਦੇਵ ਸਿੰਘ ਪ੍ਰਧਾਨ, ਹਰਚਰਨ ਸਿੰਘ ਪ੍ਰਧਾਨ, ਮਨਜੀਤ ਪਾਲ ਬਿਊਟੀ, ਰਘਵੀਰ ਸਿੰਘ ਮਾਨ, ਪੱਪੂ ਸਿੰਘ, ਸਤਨਾਮ ਸਿੰਘ ਗ੍ਰੰਥੀ, ਪੂਰਨ ਸਿੰਘ ਸੁਖਪੁਰਾ, ਹਰਪ੍ਰੀਤ ਸਿੰਘ ਨੰਬਰਦਾਰ, ਬਬਲੀ ਨੰਬਰਦਾਰ, ਜਸਵੀਰ ਸਿੰਘ ਸੀਰਾ ਪ੍ਰਧਾਨ ਸੁਖਪੁਰਾ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜਰ ਸਨ |

ਪਿਛਲੀ ਖ਼ਬਰ ਸਮਾਜ ਸੇਵੀ ਜਗਦੇਵ ਸਿੰਘ ਕੌਰਾ ਦੇ ਨੌਜਵਾਨ ਪੱੁਤਰ ਗੁਰਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ... ਅਗਲੀ ਖ਼ਬਰ ਪਿੰਡ ਚੀਮਾ ਦੀ ਪੰਚਾਇਤ ਨੇ ਨਹਿਰੀ ਪਾਣੀ ਲਈ ਸਰਕਾਰ ਦਾ ਕੀਤਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।