ਬਰਨਾਲਾ, 17 ਜੂਨ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਵਿਦਿਆਰਥੀਆਂ ਦੀ ਖੇਡ ਹੁਨਰ ਅਤੇ ਤੰਦਰੁਸਤੀ ਨੂੰ ਨਿਖਾਰਨ ਦੇ ਉਦੇਸ਼ ਲਈ ਸਮਰ ਸਪੋਰਟਸ ਕੈਂਪ ਲਾਇਆ ਗਿਆ | ਇਹ ਜਾਣਕਾਰੀ ਸੰਸਥਾ ਦੇ ਖੇਡ ਡਾਇਰੈਕਟਰ ਜਤਿੰਦਰਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਕੈਂਪ ਦੌਰਾਨ ਨੈੱਟਬਾਲ, ਤੀਰ-ਅੰਦਾਜ਼ੀ, ਬਾਕਸਿੰਗ, ਕਿਕ-ਬਾਕਸਿੰਗ, ਸਕੇਟਿੰਗ, ਬਾਸਕਟਬਾਲ ਅਤੇ ਕਿ੍ਕਟ ਖੇਡਾਂ ਲਈ ਮਾਹਿਰ ਕੋਚਾਂ ਵਲੋਂ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਤਾਂ ਜੋ ਉਨ੍ਹਾਂ ਦੇ ਖੇਡ ਪ੍ਰਦਰਸ਼ਨ ਵਿਚ ਸੁਧਾਰ ਹੋ ਸਕੇ | ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ ਅਤੇ ਵਾਇਸ ਪਿ੍ੰਸੀਪਲ ਸ੍ਰੀ ਸਚਿਨ ਗੁਪਤਾ ਨੇ ਕਿਹਾ ਕਿ ਖੇਡ ਸਿਰਫ਼ ਖੇਡ ਨਹੀਂ, ਸਗੋਂ ਜ਼ਿੰਦਗੀ ਦੇ ਸਬਕ ਹੁੰਦੇ ਹਨ ਸਹੀ ਟਰੇਨਿੰਗ ਅਤੇ ਸੋਚ ਨਾਲ ਸਾਡੇ ਵਿਦਿਆਰਥੀ ਪਾਠਸ਼ਾਲਾ ਅਤੇ ਮੈਦਾਨ ਦੋਹਾਂ ਵਿਚ ਮਹਾਨਤਾ ਹਾਸਲ ਕਰ ਸਕਦੇ ਹਨ | ਅਜਿਹੇ ਕੈਂਪ ਲਗਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਤਿਆਰ ਕਰਨਾ ਹੈ | ਕੈਂਪ ਦੌਰਾਨ ਪਹੁੰਚੇ ਮੁੱਖ ਮਹਿਮਾਨਾਂ ਸਿਮਰਦੀਪ ਸਿੰਘ (ਏ.ਈ.ਓ), ਮਨਜੀਤ ਸਿੰਘ, ਗੁਰਲਾਲ ਰਿਸ਼ੀ, ਭੁਪਿੰਦਰ ਸਿੰਘ (ਫਿਜ਼ੀਕਲ ਐਜੂਕੇਸ਼ਨ ਲੈਕਚਰਾਰ), ਕੁਲਵਿੰਦਰ ਸਿੰਘ (ਸੀ.ਡੀ.ਓ, ਕੋਆਪ੍ਰੇਟਿਵ ਬੈਂਕ) ਅਤੇ ਰਾਜਿੰਦਰ ਸਿੰਘ (ਪੀ.ਟੀ.ਆਈ) ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਤੇ ਤਜਰਬੇ ਸਾਂਝੇ ਕੀਤੇ |